ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ 'ਚ ਵੀਰਵਾਰ ਰਾਤ ਨੂੰ ਖੇਡੀ ਗਈ ਖੂਨੀ ਖੇਡ ਨੇ ਸਨਸਨੀ ਮਚਾ ਦਿੱਤੀ। ਲੀਸਾੜੀ ਗੇਟ ਥਾਣਾ ਖੇਤਰ ਦੀ ਸੁਹੇਲ ਗਾਰਡਨ ਕਾਲੋਨੀ ਵਿੱਚ ਇੱਕ ਘਰ ਵਿੱਚ ਪੰਜ ਲਾਸ਼ਾਂ ਪਈਆਂ ਸਨ। ਤਿੰਨ ਲਾਸ਼ਾਂ ਬੈੱਡ ਦੇ ਅੰਦਰ ਪਈਆਂ ਸਨ, ਜਦਕਿ ਦੋ ਲਾਸ਼ਾਂ ਫਰਸ਼ 'ਤੇ ਪਈਆਂ ਸਨ। ਇਹ ਲਾਸ਼ਾਂ ਇੱਕੋ ਪਰਿਵਾਰ ਦੇ ਪੰਜ ਜੀਆਂ ਦੀਆਂ ਸਨ। ਮਰਨ ਵਾਲਿਆਂ ਵਿੱਚ ਮਾਪੇ ਅਤੇ ਤਿੰਨ ਮਾਸੂਮ ਧੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਸਿਰਫ਼ ਇੱਕ ਸਾਲ ਹੈ। ਉਨ੍ਹਾਂ ਦੀ ਲਾਸ਼ ਨੂੰ ਬੋਰੀ ਵਿਚ ਭਰ ਕੇ ਬੈੱਡ 'ਚ ਪਾ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦਾ ਕਤਲ ਕਿਸ ਨੇ ਕੀਤਾ? ਕੌਣ ਇੰਨੀ ਆਸਾਨੀ ਨਾਲ ਘਰ ਵਿੱਚ ਦਾਖਲ ਹੋਇਆ ਅਤੇ ਪੰਜ ਕਤਲ ਕਰਨ ਤੋਂ ਬਾਅਦ, ਬਿਨਾਂ ਕਿਸੇ ਦੇ ਧਿਆਨ ਦੇ ਫ਼ਰਾਰ ਹੋ ਗਿਆ?
ਮ੍ਰਿਤਕਾਂ ਵਿੱਚ ਮੋਇਨ, ਆਸਮਾ ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਅਫਸਾ (8), ਅਜ਼ੀਜ਼ਾ (4) ਅਤੇ ਅਦੀਬਾ (1) ਸ਼ਾਮਲ ਹਨ। ਮੁਲਜ਼ਮਾਂ ਨੇ ਪਤੀ-ਪਤਨੀ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਫਰਸ਼ 'ਤੇ ਛੱਡ ਦਿੱਤਾ ਸੀ, ਜਦਕਿ ਤਿੰਨਾਂ ਲੜਕੀਆਂ ਦੀ ਹੱਤਿਆ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਕਮਰੇ 'ਚ ਰੱਖੇ ਬੈੱਡ ਬਾਕਸ 'ਚ ਛੁਪਾ ਦਿੱਤੀਆਂ ਸਨ। ਇਨ੍ਹਾਂ ਵਿੱਚ ਅਦੀਬਾ ਦੀ ਲਾਸ਼ ਨੂੰ ਇੱਕ ਬੋਰੀ ਵਿੱਚ ਭਰ ਕੇ ਬੈੱਡ ਦੇ ਅੰਦਰ ਰੱਖਿਆ ਗਿਆ ਸੀ। ਮੋਇਨ ਦੇ ਘਰ ਦਾ ਸਮਾਨ ਵੀ ਖਿੱਲਰਿਆ ਪਿਆ ਸੀ। ਤਾਂ ਕੀ ਇਹ ਪੰਜ ਕਤਲ ਲੁੱਟ-ਖੋਹ ਦੌਰਾਨ ਨਹੀਂ ਹੋਏ ਸਨ? ਪੁਲਸ ਇਸ ਸਵਾਲ ਦਾ ਜਵਾਬ ਵੀ ਲੱਭ ਰਹੀ ਹੈ।
ਬਾਹਰੋਂ ਬੰਦ ਸੀ ਮੋਇਨ ਦੇ ਘਰ ਦਾ ਗੇਟ
ਇਸ ਘਿਨਾਉਣੇ ਕਤਲ ਦਾ ਖੁਲਾਸਾ ਵੀਰਵਾਰ ਰਾਤ ਉਸ ਸਮੇਂ ਹੋਇਆ ਜਦੋਂ ਮੋਇਨ ਦਾ ਭਰਾ ਸਲੀਮ ਆਪਣੀ ਪਤਨੀ ਨਾਲ ਘਰ ਪਹੁੰਚਿਆ। ਘਰ ਦਾ ਗੇਟ ਬਾਹਰੋਂ ਬੰਦ ਸੀ। ਗੁਆਂਢੀਆਂ ਨੇ ਦੱਸਿਆ ਕਿ ਬੁੱਧਵਾਰ ਤੋਂ ਪਰਿਵਾਰ ਦਾ ਕੋਈ ਮੈਂਬਰ ਨਹੀਂ ਦੇਖਿਆ ਗਿਆ। ਸਲੀਮ ਨੇ ਜ਼ਬਰਦਸਤੀ ਦਰਵਾਜ਼ਾ ਤੋੜਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ। ਮੋਇਨ ਅਤੇ ਆਸਮਾ ਦੀਆਂ ਲਾਸ਼ਾਂ ਕਮਰੇ ਦੇ ਫਰਸ਼ 'ਤੇ ਪਈਆਂ ਸਨ, ਜਦਕਿ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਬੈੱਡ ਬਾਕਸ 'ਚ ਲੁਕਾਈਆਂ ਹੋਈਆਂ ਸਨ। ਸਭ ਤੋਂ ਛੋਟੀ ਬੱਚੀ ਅਦੀਬਾ ਦੀ ਲਾਸ਼ ਬੋਰੀ ਵਿੱਚ ਬੰਨ੍ਹੀ ਹੋਈ ਮਿਲੀ। ਸੂਚਨਾ ਮਿਲਦੇ ਹੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਡਾਗ ਸਕੁਐਡ ਦੀ ਮਦਦ ਨਾਲ ਸੁਰਾਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਪੁਲਸ
ਘਰ ਦਾ ਸਾਮਾਨ ਪੂਰੀ ਤਰ੍ਹਾਂ ਖਿੱਲਰਿਆ ਪਿਆ ਸੀ, ਜਿਸ ਕਾਰਨ ਲੁੱਟ-ਖੋਹ ਦਾ ਖਦਸ਼ਾ ਹੈ। ਹਾਲਾਂਕਿ ਇਨ੍ਹਾਂ ਪੰਜ ਕਤਲਾਂ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਚਲੋ ਕਿਧਰੋਂ ਕੋਈ ਸੁਰਾਗ ਮਿਲ ਜਾਵੇ। ਘਰ ਦਾ ਦਰਵਾਜ਼ਾ ਬਾਹਰੋਂ ਬੰਦ ਹੋਣ ਕਾਰਨ ਦੋਸ਼ੀ ਦਰਵਾਜ਼ੇ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਿਆ ਹੋਵੇਗਾ। ਮ੍ਰਿਤਕ ਮੋਇਨ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਉਸ ਦੀ ਕੋਈ ਦੁਸ਼ਮਣੀ ਹੋਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪੁਲਸ ਦਾ ਕਹਿਣਾ ਹੈ ਕਿ ਇਹ ਕਤਲ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ। ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਬੈੱਡ ਬਾਕਸ 'ਚ ਛੁਪਾ ਕੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਨੂੰ ਤਾਲਾ ਲਗਾ ਦਿੱਤਾ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਸਹਿਮੇ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਆਸਾਮ ’ਚ ਗ਼ੈਰ-ਕਾਨੂੰਨੀ ਖਾਨ ’ਚ ਫਸੇ ਮਜ਼ਦੂਰਾਂ ਦੀ ਤਲਾਸ਼ ਚੌਥੇ ਦਿਨ ਵੀ ਜਾਰੀ
NEXT STORY