ਰਤਲਾਮ- ਚਾਰਜਿੰਗ 'ਚ ਲੱਗੀ ਈ-ਬਾਈਕ 'ਚ ਸ਼ਨੀਵਾਰ ਰਾਤ ਕਰੀਬ 2.30 ਵਜੇ ਧਮਾਕਾ ਹੋ ਗਿਆ। ਇਸ ਧਮਾਕੇ 'ਚ 11 ਸਾਲਾ ਇਕ ਬੱਚੀ ਦੀ ਮੌਤ ਹੋ ਗਈ ਅਤੇ ਬੱਚੀ ਦੇ ਨਾਨਾ ਸਮੇਤ 2 ਲੋਕ ਬੁਰੀ ਤਰ੍ਹਾਂ ਝੁਲਸ ਗਏ। ਘਰ 'ਚ ਰੱਖਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ। ਦਰਅਸਲ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਦੀ ਹੈ। ਭਾਗਵਤ ਮੋਰੇ ਦੇ ਘਰ ਇਲੈਕਟ੍ਰਿਕ (ਬੈਟਰੀ ਵਾਲੀ) ਬਾਈਕ ਚਾਰਜਿੰਗ 'ਚ ਲੱਗੀ ਹੋਈ ਸੀ। ਸ਼ਨੀਵਾਰ ਦੇਰ ਰਾਤ 2.30 ਵਜੇ ਬਾਈਕ 'ਚ ਧਮਾਕਾ ਹੋਇਆ, ਜਿਸ ਨੂੰ ਸੁਣ ਕੇ ਘਰ 'ਚ ਸੌਂ ਰਹੇ ਕਰੀਬ 5-7 ਲੋਕ ਘਬਰਾ ਕੇ ਉੱਠੇ ਅਤੇ ਅੱਗ ਦੇਖ ਕੇ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਣ ਲੱਗੇ। ਇਸ ਧਮਾਕੇ 'ਚ 11 ਸਾਲਾ ਬੱਚੀ ਅੰਤਰਾ ਚੌਧਰੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਧਮਾਕੇ ਨਾਲ ਗੁਆਂਢੀਆਂ ਦੀ ਵੀ ਨੀਂਦ ਖੁੱਲ੍ਹ ਗਈ। ਉਹ ਮਦਦ ਲਈ ਦੌੜੇ ਤਾਂ ਉੱਥੇ ਹੀ ਦੂਜੇ ਪਾਸੇ ਸੂਚਨਾ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪਹੁੰਚ ਗਈ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅੰਤਰਾ ਆਪਣੀ ਮਾਂ ਨਾਲ ਨਾਨੇ ਦੇ ਘਰ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਣ ਆਈ ਸੀ। ਭਾਗਵਤ ਦੇ ਜਵਾਈ ਅਨਿਲ ਚੌਧਰੀ ਨੇ ਦੱਸਿਆ ਕਿ ਇਸ ਸਾਲ ਪਹਿਲੇ ਈ-ਬਾਈਕ ਖਰੀਦੀ ਸੀ। ਬੈਟਰੀ ਖਰਾਬ ਹੋਣ 'ਤੇ 15 ਤੋਂ 20 ਦਿਨ ਪਹਿਲੇ ਹੀ ਸੁਧਾਰਨ ਲਈ ਦਿੱਤਾ ਸੀ। ਉਦੋਂ ਤੋਂ ਗੱਡੀ ਸ਼ੋਅਰੂਮ 'ਚ ਸੀ। 3 ਜਨਵਰੀ ਨੂੰ ਹੀ ਗੱਡੀ ਘਰ ਲਿਆਏ। ਇਸ ਤੋਂ ਬਾਅਦ ਇਸ ਨੂੰ ਇਕ ਵਾਰ ਚਾਰਜ ਕੀਤਾ ਸੀ। ਰਾਤ ਨੂੰ ਇਸ ਨੂੰ ਮੁੜ ਚਾਰਜਿੰਗ 'ਤੇ ਲਗਾਇਆ ਤਾਂ ਧਮਾਕਾ ਹੋ ਗਿਆ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਤਾ ਵੈਸ਼ਣੋ ਦੇਵੀ ਜਾਣ ਵਾਲੀਆਂ ਰੇਲ ਗੱਡੀਆਂ ਰੱਦ, 7 ਦਿਨ ਪ੍ਰਭਾਵਿਤ ਰਹੇਗੀ ਆਵਾਜਾਈ
NEXT STORY