ਟੋਰਾਂਟੋ— 'ਸੁਪਰਮੈਨ' ਫਿਲਮ ਦੀ ਕੈਨੇਡੀਅਨ ਅਦਾਕਾਰਾ ਮਾਰਗੋਟ ਕਿਡਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 69 ਸਾਲ ਸੀ। ਟੀ.ਐੱਮ.ਜ਼ੈੱਡ. ਨਾਂ ਦੀ ਵੈੱਬਸਾਈਟ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਦਿਹਾਂਤ ਦੀ ਖਬਰ ਦਿੱਤੀ। ਇਕ ਮਨੋਰੰਜਨ ਨਿਊਜ਼ ਵੈੱਬਸਾਈਟ ਦਾ ਕਹਿਣਾ ਹੈ ਕਿ ਮਾਰਗੋਟ ਕਿਡਰ ਦਾ ਦਿਹਾਂਤ ਐਤਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਮੋਂਟਾਨਾ 'ਚ ਹੋਇਆ।
ਮਾਰਗੋਟ ਕਿਡਰ ਨੇ 1978 'ਚ ਆਈ ਫਿਲਮ 'ਸੁਪਰਮੈਨ' 'ਚ ਕ੍ਰਿਸਟੋਫਰ ਰੀਵ ਨਾਲ ਕੰਮ ਕਰ ਪ੍ਰਸਿੱਧੀ ਹਾਸਲ ਕੀਤੀ ਸੀ। ਕੈਨੇਡਾ 'ਚ ਜਨਮ ਲੈਣ ਵਾਲੀ ਕਿਡਰ ਨੇ 1970 ਦੇ 'ਕਵਾਇਸਕਰ ਫਾਰਚਿਊਨ ਹੈਜ਼ ਏ ਕਜ਼ਨ ਇਨ ਦਿ ਬਰੋਨੈਕਸ' 'ਚ ਜੀਨ ਵਾਇਲਡਰ ਨਾਲ ਭੂਮਿਕਾ ਨਿਭਾਉਣ ਤੋਂ ਪਹਿਲਾਂ ਘੱਟ ਬਜਟ ਵਾਲੀਆਂ ਕੈਨੇਡੀਅਨ ਫਿਲਮਾਂ ਤੇ ਟੀ.ਵੀ. ਸ਼ੋਅ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਸ ਦਈਏ ਕਿ ਮਾਰਗੋਟ ਕਿਡਰ ਦਾ ਜਨਮ 17 ਅਕਤੂਬਰ 1948 'ਚ ਕੈਨੇਡਾ ਦੇ ਯੈਲੋਨਾਇਫ ਸ਼ਹਿਰ 'ਚ ਹੋਇਆ ਸੀ।
ਜਾਪਾਨ : ਸੰਸਦੀ ਮੈਂਬਰ ਨੇ ਜ਼ਿਆਦਾ ਬੱਚੇ ਪੈਦਾ ਕਰਨ ਦੀ ਦਿੱਤੀ ਸਲਾਹ, ਹੋਇਆ ਵਿਰੋਧ
NEXT STORY