ਦੁਬਈ— ਮੰਗਲ ਗ੍ਰਹਿ 'ਤੇ ਜਿੱਥੇ ਜ਼ਿੰਦਗੀ ਦੀਆਂ ਸੰਭਾਵਨਾਵਾਂ ਲੱਭਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉੱਥੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ 2117 ਤਕ ਇਸ ਲਾਲ ਗ੍ਰਹਿ 'ਤੇ ਆਪਣਾ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ ਹੈ। ਇਸ ਪ੍ਰਾਜੈਕਟ ਨੂੰ 'ਮਾਰਸ 2117' ਦਾ ਨਾਂ ਦਿੱਤਾ ਗਿਆ ਹੈ। ਇਸ ਯੋਜਨਾ ਮੁਤਾਬਕ 100 ਸਾਲਾਂ ਤਕ ਇਨਸਾਨ ਮੰਗਲ ਗ੍ਰਹਿ 'ਤੇ ਰਹਿਣ ਲੱਗੇਗਾ।
ਦੁਬਈ 'ਚ ਇਹ ਪ੍ਰਾਜੈਕਟ ਲਾਂਚ ਕੀਤਾ ਜਾ ਚੁੱਕਾ ਹੈ। ਪ੍ਰਾਜੈਕਟ ਦੇ ਕਰਤਾਧਰਤਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੁਮ ਹਨ। ਯੂ. ਏ. ਈ. ਨੇ 3 ਸਾਲ ਪਹਿਲਾਂ ਆਪਣੀ ਸਪੇਸ ਏਜੰਸੀ ਬਣਾਈ ਸੀ। ਸ਼ੇਖ ਨੇ ਦੱਸਿਆ ਕਿ ਦੂਜੇ ਗ੍ਰਹਿ 'ਤੇ ਜਾ ਕੇ ਰਹਿਣਾ ਇਨਸਾਨ ਦਾ ਸਭ ਤੋਂ ਵੱਡਾ ਸੁਪਨਾ ਹੈ। ਯੂ. ਏ. ਈ. ਇਸ ਸਪਨੇ ਨੂੰ ਸਾਕਾਰ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਦੂਜੇ ਦੇਸ਼ਾਂ ਦੀਆਂ ਕੋਸ਼ਿਸ਼ਾਂ 'ਚ ਮਦਦ ਕਰੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ 2020 'ਚ ਇਹ ਗ੍ਰਹਿ ਮੰਗਲ 'ਤੇ ਭੇਜਿਆ ਜਾਵੇਗਾ। ਇਹ ਜਹਾਜ਼ ਮੰਗਲ ਗ੍ਰਹਿ ਤੋਂ 14 ਹਜ਼ਾਰ ਮੀਲ 'ਤੇ ਉੱਡਦੇ ਹੋਏ ਉੱਥੇ ਦੇ ਵਾਤਾਵਰਣ ਦਾ ਅਧਿਐਨ ਕਰੇਗਾ। ਪਿਛਲੇ ਸਾਲ ਅਕਤੂਬਰ 'ਚ ਸਪੇਸ ਐਕਸ ਕੰਪਨੀ ਦੇ ਮੁਖੀ ਏਲੋਨ ਮਸਕ ਨੇ ਘੋਸ਼ਣਾ ਕੀਤੀ ਕਿ ਉਹ ਜਲਦੀ ਹੀ ਲਾਲ ਗ੍ਰਹਿ 'ਤੇ ਕੁੱਝ ਲੋਕਾਂ ਨੂੰ ਭੇਜਣਗੇ । ਇਸੇ ਤਰ੍ਹਾਂ 'ਡੱਚ ਆਰਗੇਨਾਈਜ਼ੇਸ਼ਨ ਮਾਰਸ ਵਨ' ਵੀ ਘੋਸ਼ਣਾ ਕਰ ਚੁੱਕੀ ਹੈ ਕਿ ਅਸੀਂ 2027 ਤਕ ਮੰਗਲ ਗ੍ਰਹਿ 'ਤੇ ਮਨੁੱਖ ਨੂੰ ਪਹੁੰਚਾ ਦੇਵਾਂਗੇ।
ਕੁਈਨਜ਼ਲੈਂਡ 'ਚ ਅੱਧੇ ਘੰਟੇ ਦੌਰਾਨ ਵਾਪਰੇ ਦੋ ਭਿਆਨਕ ਸੜਕ ਹਾਦਸੇ, ਦੋ ਲੋਕਾਂ ਦੀ ਮੌਤ
NEXT STORY