ਮੁੰਬਈ (ਭਾਸ਼ਾ) - ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 6 ਜੂਨ ਨੂੰ ਖ਼ਤਮ ਹਫ਼ਤੇ ’ਚ 5.17 ਅਰਬ ਡਾਲਰ ਵਧ ਕੇ 696.65 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 30 ਮਈ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ 1.24 ਅਰਬ ਡਾਲਰ ਘਟ ਕੇ 691.48 ਅਰਬ ਡਾਲਰ ਰਿਹਾ ਸੀ। ਵਿਦੇਸ਼ੀ ਕਰੰਸੀ ਭੰਡਾਰ ਸਤੰਬਰ 2024 ਦੇ ਅੰਤ ’ਚ 704.88 ਅਰਬ ਡਾਲਰ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : Gold ਨੇ ਮਾਰੀ ਇਤਿਹਾਸਕ ਛਾਲ, 1 ਲੱਖ ਦੇ ਪਾਰ ਪਹੁੰਚੇ ਭਾਅ, ਚਾਂਦੀ ਵੀ ਦੌੜੀ
ਅੰਕੜਿਆਂ ਮੁਤਾਬਕ 6 ਜੂਨ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਪ੍ਰਮੁੱਖ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦਾਂ 3.47 ਅਰਬ ਡਾਲਰ ਵਧ ਕੇ 587.68 ਅਰਬ ਡਾਲਰ ਹੋ ਗਈਆਂ। ਡਾਲਰ ਦੇ ਸੰਦਰਭ ’ਚ ਦਰਸਾਈਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੀ ਘੱਟ-ਵੱਧ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ। ਸਮੀਖਿਆ ਅਧੀਨ ਹਫ਼ਤੇ ’ਚ ਸੋਨਾ ਭੰਡਾਰ ਦਾ ਮੁੱਲ 1.58 ਅਰਬ ਡਾਲਰ ਵਧ ਕੇ 85.88 ਅਰਬ ਡਾਲਰ ਹੋ ਗਿਆ।
ਇਹ ਵੀ ਪੜ੍ਹੋ : ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਹੋਇਆ ਦਿਹਾਂਤ, ਆਖ਼ਰੀ ਟਵੀਟ ਹੋ ਰਿਹਾ ਵਾਇਰਲ
ਰਿਜ਼ਰਵ ਬੈਂਕ ਨੇ ਕਿਹਾ ਕਿ ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 10.2 ਕਰੋਡ਼ ਡਾਲਰ ਵਧ ਕੇ 18.67 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ ਬੀਤੇ ਹਫ਼ਤੇ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ ਵੀ 1.4 ਕਰੋਡ਼ ਡਾਲਰ ਵਧ ਕੇ 4.4 ਅਰਬ ਡਾਲਰ ਪਹੁੰਚ ਗਿਆ।
ਇਹ ਵੀ ਪੜ੍ਹੋ : ਇਨ੍ਹਾਂ ਖ਼ਾਤਾਧਾਰਕਾਂ ਨੂੰ ਜਲਦ ਮਿਲ ਸਕਦੈ Bank ਤੋਂ ਨੋਟਿਸ, RBI ਨੇ ਦਿੱਤੇ ਸਖ਼ਤ ਨਿਰਦੇਸ਼
ਇਹ ਵੀ ਪੜ੍ਹੋ : ਵਿਵਾਦਾਂ 'ਚ ਘਿਰਿਆ Ahmedabad Plane Crash, Boeing ਕਰਮਚਾਰੀ ਨੇ ਦਿੱਤੀ ਸੀ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਵਧਾਨ! Tax ਚੋਰੀ ਰੋਕਣ ਲਈ CBDT ਵਿਭਾਗ ਭੇਜ ਰਿਹਾ ਹਜ਼ਾਰਾਂ ਲੋਕਾਂ ਨੂੰ ਨੋਟਿਸ
NEXT STORY