ਸਿੰਗਾਪੁਰ (ਭਾਸ਼ਾ)— ਭਾਰਤ ਆਪਣੀਆਂ ਰਵਾਇਤੀ ਦਵਾਈਆਂ ਅਤੇ ਮੈਡੀਕਲ ਢੰਗਾਂ ਨੂੰ ਸਿੰਗਾਪੁਰ ਵਿਚ ਰਸਮੀ ਮਾਨਤਾ ਦਵਾਉਣ ਲਈ ਕੰਮ ਕਰ ਰਿਹਾ ਹੈ। ਜਿੱਥੇ ਇਕ ਵੱਡਾ ਬਾਜ਼ਾਰ ਹੈ। ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਇੱਥੇ ਰਵਾਇਤੀ ਭਾਰਤੀ ਦਵਾਈਆਂ 'ਤੇ ਆਯੋਜਿਤ ਚੌਥੇ ਅੰਤਰ ਰਾਸ਼ਟਰੀ ਸੰਮੇਲਨ ਦੇ ਬਾਹਰ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਆਯੁਰਵੈਦਿਕ ਅਤੇ ਸਿੱਧ ਦਵਾਈਆਂ ਨਾਲ ਸੰੰਬੰਧਿਤ ਦਸਤਾਵੇਜ਼ ਸਿੰਗਾਪੁਰ ਸਿਹਤ ਅਥਾਰਿਟੀ ਨੂੰ ਸੌਂਪੇ ਗਏ ਹਨ। ਆਯੁਰਵੈਦਿਕ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਆਫ ਸਿੰਗਾਪੁਰ (ਏ.ਪੀ.ਏ.ਐੱਸ.) ਅਤੇ ਸਿੱਧ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਆਫ ਸਿੰਗਾਪੁਰ (ਐੱਸ.ਪੀ.ਏ.ਐੱਸ.) ਇਸ ਪ੍ਰਕਿਰਿਆ ਨੂੰ ਅੱਗੇ ਵਧਾ ਰਹੀ ਹੈ।
ਏ.ਪੀ.ਏ.ਐੱਸ. ਦੇ ਜਨਰਲ ਸਕੱਤਰ ਡਾਕਟਰ ਵਿਜੈਪੱਲ ਜੇ ਜੋਂਨਗਦਲਾ ਨੇ ਕਿਹਾ ਕਿ ਪ੍ਰਕਿਰਿਆ ਦੇ ਬਾਅਦ ਅਖੀਰ ਵਿਚ ਭਾਰਤ ਅਤੇ ਸਿੰਗਾਪੁਰ ਵਿਚ ਰਵਾਇਤੀ ਦਵਾਈਆਂ ਦੇ ਸੰਬੰਧ ਵਿਚ ਸਹਿਮਤੀ ਪੱਤਰ 'ਤੇ ਦਸਤਖਤ ਹੋਣਗੇ। ਵਰਤਮਾਨ ਵਿਚ ਸਿੰਗਾਪੁਰ ਵਿਚ ਭਾਰਤੀ ਦਵਾਈਆਂ ਰਵਾਇਤੀ ਮਾਲਸ਼ ਕੇਂਦਰਾਂ ਅਤੇ ਵੈਲਨੈੱਸ ਸਪਾ ਜ਼ਰੀਏ ਵੰਡੀਆਂ ਜਾ ਰਹੀਆਂ ਹਨ। ਡਾਕਟਰ ਜੋਂਨਗਦਲਾ ਨੇ ਕਿਹਾ ਕਿ ਸਿੰਗਾਪੁਰ ਵਿਚ ਭਾਰਤੀ ਭਾਈਚਾਰਾ ਹਰ ਸਾਲ 1 ਕਰੋੜ 20 ਲੱਖ ਸਿੰਗਾਪੁਰੀ ਡਾਲਰ ਤੋਂ ਜ਼ਿਆਦਾ ਦੀਆਂ ਭਾਰਤੀ ਰਵਾਇਤੀ ਦਵਾਈਆਂ ਅਤੇ ਸੇਵਾਵਾਂ ਦੀ ਵਰਤੋਂ ਕਰਦਾ ਹੈ। ਉਨ੍ਹਾਂ ਨੇ ਕਿਹਾ,''ਭਾਰਤੀ ਰਵਾਇਤੀ ਦਵਾਈਆਂ ਅਤੇ ਸੇਵਾਵਾਂ ਦੇ ਆਯਾਤ ਦੇ ਕਾਨੂੰਨੀ ਹੋਣ ਨਾਲ ਤੇ ਉਚਿਤ ਲਾਈਸੈਂਸ ਮਿਲਣ ਦੇ ਬਾਅਦ ਅਸੀਂ 200 ਫੀਸਦੀ ਦਾ ਵਾਧਾ ਦੇਖਾਂਗੇ।''
ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਦੇ ਨਵੇਂ ਆਦੇਸ਼ ਦੀ ਕੀਤੀ ਆਲੋਚਨਾ
NEXT STORY