ਬੀਜਿੰਗ— ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਦੀ ਬੈਠਕ ਤੋਂ ਬਾਅਦ ਚੀਨ ਅਤੇ ਵੀਅਤਨਾਮ ਵਿਚ ਹੋਣ ਵਾਲੀ ਬੈਠਕ, ਦੱਖਣੀ-ਚੀਨ ਸਾਗਰ ਵਿਚ ਵਧਦੇ ਤਣਾਅ ਨੂੰ ਲੈ ਕੇ ਰੱਦ ਹੋ ਗਈ ਹੈ। ਚੀਨੀ ਦੂਤਘਰ ਦੇ ਅਧਿਕਾਰੀਆਂ ਨੇ ਦੋਹਾਂ ਦੇਸ਼ਾਂ ਵਿਚ ਪਹਿਲਾਂ ਤੋਂ ਤੈਅ ਬੈਠਕ ਰੱਦ ਹੋਣ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਹਾਲਾਂਕਿ ਬੈਠਕ ਰੱਦ ਹੋਣ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਵੀਅਤਨਾਮ ਦੇ ਵਿਦੇਸ਼ ਮੰਤਰੀ ਫਾਮ ਬਿਨਹ ਮਿਨਹ ਨਾਲ ਪਹਿਲਾਂ ਹੀ ਮੁਲਾਕਾਤ ਹੋ ਗਈ ਹੈ। ਉੱਥੇ ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਨੇ ਤੁਰੰਤ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਗੌਰਤਲਬ ਹੈ ਕਿ 10 ਮੈਂਬਰੀ ਆਸੀਆਨ ਦੇ ਵਿਦੇਸ਼ ਮੰਤਰੀਆਂ ਦੇ ਸਾਲਾਨਾ ਸੰਮੇਲਨ ਦੇ ਉਦਘਾਟਨ ਤੋਂ ਪਹਿਲਾਂ ਵੀਅਤਨਾਮ ਨੇ ਚੀਨ ਵਿਰੁੱਧ ਸਖਤ ਰੱਵਈਆ ਅਪਨਾਉਂਦੇ ਹੋਏ ਕਈ ਬਦਲਾਵਾਂ ਦਾ ਸੁਝਾਅ ਦਿੱਤਾ ਸੀ।
ਵੈਨਜ਼ੁਏਲਾ ਵਿਚ ਹੜ੍ਹ ਨਾਲ 4,500 ਪਰਿਵਾਰ ਅਤੇ ਪ੍ਰਮੁੱਖ ਪਣ-ਬਿਜਲੀ ਬੰਨ੍ਹ ਪ੍ਰਭਾਵਿਤ
NEXT STORY