ਕਾਰਾਕਾਸ— ਦੱਖਣੀ ਪੂਰਬੀ ਵੈਨਜ਼ੁਏਲਾ ਵਿਚ ਤੇਜ਼ ਮੀਂਹ ਨਾਲ 4,500 ਪਰਿਵਾਰ ਪ੍ਰਭਾਵਿਤ ਹੋਏ ਹਨ ਅਤੇ ਇਸ ਨਾਲ ਦੇਸ਼ ਦੇ ਪ੍ਰਮੁੱਖ ਪਣ-ਬਿਜਲੀ ਬੰਨ੍ਹ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ, ਜਿੱਥੋਂ ਪਾਣੀ ਨਿਕਲਦਾ ਹੋਇਆ ਦਿਸ ਰਿਹਾ ਹੈ । ਨਾਗਰਿਕ ਸੁਰੱਖਿਆ ਸੇਵਾ ਨੇ ਦੱਸਿਆ ਕਿ ਮੀਂਹ ਨਾਲ ਦੇਸ਼ ਦੀਆਂ 2 ਮੁੱਖ ਨਦੀਆਂ ਓਰਿਨੋਕੋ ਅਤੇ ਕਾਰਨੀ ਆਪਣੇ ਤੱਟ ਤੋਂ ਉੱਤੇ ਵਹਿ ਰਹੀਆਂ ਹਨ, ਜਿਸ ਨਾਲ ਬੋਲਿਵਰ, ਡੈਲਟਾ ਅਮਾਕੁਰੋ ਅਤੇ ਅਮੇਜ਼ੋਨਸ ਸੂਬਿਆਂ ਵਿਚ ਕਾਫੀ ਨੁਕਸਾਨ ਹੋਇਆ ਹੈ । ਸਥਾਨਕ ਮੀਡੀਆ ਨੇ ਹੜ੍ਹ ਵਿਚ ਡੂੱਬੇ ਘਰਾਂ, ਸੜਕਾਂ ਅਤੇ ਸਥਾਨਕ ਲੋਕਾਂ ਨੂੰ ਆਪਣੇ ਘਰ ਦਾ ਸਾਮਾਨ ਬਚਾਉਂਦੇ ਹੋਏ ਤਸਵੀਰਾਂ ਦਿਖਾਈਆਂ। ਉਨ੍ਹਾਂ ਨੇ ਵੈਨਜ਼ੁਏਲਾ ਗੁਰੀ ਪਣ-ਬਿਜਲੀ ਬੰਨ੍ਹ ਤੋਂ ਪਾਣੀ ਨਿਕਲਦਾ ਵੀ ਦਿਖਾਇਆ, ਜੋ ਦੇਸ਼ ਦੀ ਕਰੀਬ 70 ਫੀਸਦੀ ਬਿਜਲੀ ਸਪਲਾਈ ਕਰਦਾ ਹੈ । ਵਿਰੋਧੀ ਪੱਖ ਨੇ ਸਰਕਾਰ ਨੂੰ ਤੁਰੰਤ ਬੰਨ੍ਹ ਵਿਚ ਹੜ੍ਹ ਦੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਕਦਮ ਚੁੱਕਣ ਨੂੰ ਕਿਹਾ ਹੈ ।
ਨਾਈਜ਼ੀਰੀਆ ਵਿਚ ਬੋਕੋ ਹਰਾਮ ਨੇ ਕੀਤੀ 31 ਮਛੇਰਿਆਂ ਦੀ ਹੱਤਿਆ
NEXT STORY