ਮੈਕਸੀਕੋ— ਮੈਕਸੀਕੋ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੇ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸਖਤ ਰਵੱਈਆ ਅਪਣਾਉਣ ਦਾ ਵਾਅਦਾ ਕੀਤਾ ਗਿਆ ਹੈ। ਮੈਕਸੀਕੋ ਚੋਣਾਂ ਇਕ ਜੁਲਾਈ ਨੂੰ ਹੋਣੀਆਂ ਹਨ, ਜਿੱਥੇ ਉਮੀਦਵਾਰ ਆਪਣੇ ਪ੍ਰਚਾਰ ਮੁਹਿੰਮ ਨੂੰ ਆਖਰੀ ਰੂਪ ਦੇ ਰਹੇ ਹਨ। ਉੱਥੇ ਹੀ ਟਰੰਪ ਨੇ ਟਵਿੱਟਰ ਜ਼ਰੀਏ ਦੋਸ਼ ਲਾਇਆ ਹੈ ਕਿ ਇਹ ਦੇਸ਼ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਜ਼ਿਆਦਾ ਕੁਝ ਨਹੀਂ ਕਰ ਰਿਹਾ।
ਉਨ੍ਹਾਂ ਨੇ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੋਕਣ ਦੀ ਵੀ ਧਮਕੀ ਦਿੱਤੀ। ਖੱਬੇ ਪੱਖੀ ਦਲ ਦੇ ਉਮੀਦਵਾਰ ਐਂਡ੍ਰੇਸ ਮੈਨੁਐਲ ਲੋਪੇਜ ਅੋਬਰਡੋਰ ਅਤੇ ਉਨ੍ਹਾਂ ਦੇ ਕੰਜ਼ਰਵੇਟਿਵ ਉਮੀਦਵਾਰ ਰਿਕਾਰਡੋ ਅਨਾਯਾ, ਦੋਹਾਂ ਨੇ ਟਰੰਪ ਨੂੰ ਲੰਮੇ ਹੱਥੀਂ ਲਿਆ। ਲੋਪੇਜ ਨੇ ਕਿਹਾ, ''ਅਸੀਂ ਅਮਰੀਕਾ ਸਰਕਾਰ ਪ੍ਰਤੀ ਆਦਰ ਸਨਮਾਨ ਦੀ ਭਾਵਨਾ ਰੱਖਾਂਗੇ ਪਰ ਅਸੀਂ ਇਹ ਮੰਗ ਵੀ ਕਰਾਂਗੇ ਕਿ ਉਹ (ਅਮਰੀਕਾ) ਵੀ ਮੈਕਸੀਕੋ ਦੇ ਲੋਕਾਂ ਦਾ ਸਨਮਾਨ ਕਰਨ।''
ਜਾਪਾਨ ਦੇ 50 ਫੀਸਦੀ ਵੋਟਰ ਆਬੇ ਸਰਕਾਰ ਦੇ ਵਿਰੋਧ 'ਚ
NEXT STORY