ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਨੇ ਮੰਗਲਵਾਰ ਨੂੰ ਦੱਸਿਆ ਕਿ ਹਾਲ ਹੀ ਵਿਚ ਕੀਤੀ ਗਈ 'ਕਲੀਨਿਕਲ' ਸਮੀਖਿਆ ਦੇ ਬਾਅਦ ਕੋਵਿਡ-19 ਤੋਂ 4,272 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ। ਇਸ ਮਗਰੋਂ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2,27,840 ਹੋ ਗਈ। ਇਹ ਸਮੀਖਿਆ ਡਾਕਟਰਾਂ ਦੀ ਟੀਮ ਨੇ ਕੀਤੀ ਕਿਉਂਕਿ ਸਰਕਾਰੀ ਅਧਿਕਾਰੀਆਂ ਨੇ ਵੀ ਮੈਕਸੀਕੋ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਹੋਣ ਦੀ ਗੱਲ ਸਵੀਕਾਰ ਕੀਤੀ ਸੀ।
12.6 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਬਹੁਤ ਘੱਟ ਜਾਂਚ ਹੋਈ ਹੈ ਅਤੇ ਅਜਿਹੇ ਕਈ ਲੋਕ ਵੀ ਹਨ ਜਿਹਨਾਂ ਦੀ ਮੌਤ ਘਰ 'ਚ ਹੀ ਹੋਈ ਸੀ ਅਤੇ ਉਹਨਾਂ ਨੇ ਜਾਂਚ ਨਹੀਂ ਕਰਵਾਈ ਸੀ। ਇਸ ਲਈ ਸਰਕਾਰ ਨੇ ਕੋਵਿਡ-19 ਨਾਲ ਮਰਨ ਵਾਲਿਆਂ ਦੇ ਸਹੀ ਅੰਕੜਿਆਂ ਦਾ ਪਤਾ ਲਗਾਉਣ ਦੋ ਤਰ੍ਹਾਂ ਦੀ ਕਵਾਇਦ ਕੀਤੀ। ਇਕ ਦੇ ਤਹਿਤ ਮੈਡੀਕਲ ਟੀਮਾਂ ਨੇ ਮਰੀਜ਼ਾਂ ਦੇ ਇਲਾਜ ਦਾ ਵੇਰਵੇ ਦੀ ਸਮੀਖਿਆ ਕੀਤੀ ਅਤੇ ਦੂਜਾ ਕੰਪਿਊਟਰ 'ਤੇ ਉਹਨਾਂ ਦੀ ਮੌਤ ਦੇ ਸਰਟੀਫਿਕੇਟ ਲੱਭੇ, ਜਿਸ ਵਿਚ ਕੋਵਿਡ-19 ਸੰਬੰਧੀ ਲੱਛਣਾਂ ਦਾ ਜ਼ਿਕਰ ਹੋਵੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਅਦਾਲਤ ਨੇ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਦੇ ਫ਼ੈਸਲੇ ਨੂੰ ਰੱਖਿਆ ਬਰਕਰਾਰ
ਕੰਪਿਊਟਰ 'ਤੇ ਕੀਤੀ ਗਈ ਸਮੀਖਿਆ ਮੁਤਾਬਕ ਮੈਕਸੀਕੋ ਵਿਚ ਕੋਵਿਡ-19 ਦੇ ਕਾਰਨ ਹੁਣ ਤੱਕ 3,50,088 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਕੋਵਿਡ-19 ਸੰਬੰਧੀ ਜਿਹੜੇ 4,272 ਹੋਰ ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਵਿਚੋਂ 3,924 ਲੋਕਾਂ ਦੀ ਮੌਤ ਪਿਛਲੇ ਸਾਲ ਮਾਰਚ ਤੋਂ ਜੂਨ ਮਹੀਨੇ ਵਿਚ ਦੇਸ਼ ਵਿਚ ਇਨਫੈਕਸ਼ਨ ਦੀ ਪਹਿਲੀ ਲਹਿਰ ਦੌਰਾਨ ਹੋਈ ਸੀ।
ਨੋਟ- ਮੈਕਸੀਕੋ 'ਚ ਹੋਰ 4,272 ਲੋਕਾਂ ਦੀ ਮੌਤ ਦੀ ਪੁਸ਼ਟੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
WHO ਨੇ ਐਮਰਜੈਂਸੀ ਵਰਤੋਂ ਲਈ ਚੀਨ ਦੇ ਦੂਜੇ ਟੀਕੇ 'Sinovac' ਨੂੰ ਦਿੱਤੀ ਮਨਜ਼ੂਰੀ
NEXT STORY