ਮੈਕਸੀਕੋ ਸਿਟੀ (ਬਿਊਰੋ)— ਮੈਕਸੀਕੋ ਸਿਟੀ ਵਿਚ ਹਿੰਸਕ ਵਾਰਦਾਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਤਾਜ਼ਾ ਮਾਮਲੇ ਵਿਚ ਹਥਿਆਰਬੰਦ ਲੁਟੇਰਿਆਂ ਨੇ ਮੈਕਸੀਕੋ ਦੇ ਸਰਕਾਰੀ ਸਿੱਕਾ ਨਿਰਮਾਤਾ ਦੀ ਤਿਜੋਰੀ ਵਿਚੋਂ 25 ਲੱਖ ਡਾਲਰ ਤੋਂ ਵੱਧ ਮੁੱਲ ਦੇ ਸੋਨੇ ਦੇ ਸਿੱਕੇ ਲੁੱਟ ਲਏ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਦੌਰਾਨ ਤਿਜੋਰੀ ਦਾ ਦਰਵਾਜਾ ਖੁੱਲ੍ਹਾ ਹੋਇਆ ਸੀ। ਮੈਕਸੀਕੋ ਸਿਟੀ ਵਿਚ ਦਿਨ ਦਿਹਾੜੇ ਲੁੱਟ ਦਾ ਇਹ ਨਵਾਂ ਅਪਰਾਧ ਹੈ। ਮੈਕਸੀਕੋ ਸਿਟੀ ਪੁਲਸ ਨੇ ਕਿਹਾ ਕਿ ਸਵੇਰੇ ਦੋ ਬੰਦੂਕਧਾਰੀਆਂ ਨੇ ਹਮਲਾ ਕੀਤਾ ਅਤੇ ਸੁਰੱਖਿਆ ਗਾਰਡ ਨੂੰ ਜ਼ਮੀਨ 'ਤੇ ਪਟਕਣ ਦੇ ਬਾਅਦ 'ਕਾਸਾ ਡੀ ਮੋਨੇਦਾ' ਸ਼ਾਖਾ ਵਿਚ ਦਾਖਲ ਹੋ ਗਏ।
ਪੁਲਸ ਨੇ ਦੱਸਿਆ ਕਿ ਲੁਟੇਰਿਆਂ ਵਿਚੋਂ ਇਕ ਤਿਜੋਰੀ ਕੋਲ ਗਿਆ, ਜੋ ਖੁੱਲ੍ਹੀ ਹੋਈ ਸੀ। ਉਸ ਨੇ ਉੱਥੋਂ 1,567 ਸੋਨੇ ਦੇ ਸਿੱਕਿਆਂ ਨੂੰ ਬੈਗ ਵਿਚ ਭਰ ਲਿਆ। ਮੈਕਸੀਕਨ ਬੈਂਕ ਬੈਨੋਰਟੇ ਮੁਤਾਬਕ ਸਿੱਕਿਆਂ ਨੂੰ 'ਸੈਂਟੀਨੈਰੀਓਸ' ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਜਿਸ ਦਾ ਅੰਕਿਤ ਮੁੱਲ 50 ਪੈਸੋ (੫੦ pesos ) ਹੈ ਪਰ ਉਨ੍ਹਾਂ ਦਾ ਵਪਾਰ 31,500 ਪੇਸੋ (1,610 ਡਾਲਰ) ਵਿਚ ਹੁੰਦਾ ਹੈ। ਇਹ ਕੁੱਲ ਲੁੱਟ ਕਰੀਬ 25 ਲੱਖ ਡਾਲਰ ਦੀ ਹੈ।
ਕੇਂਦਰੀ ਬੈਂਕ ਮੁਤਾਬਕ ਸਿੱਕੇ ਨੂੰ ਪਹਿਲੀ ਵਾਰ ਸਪੇਨ ਤੋਂ ਮੈਕਸੀਕੋ ਦੀ ਆਜਾਦੀ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ 1921 ਵਿਚ ਬਣਾਇਆ ਗਿਆ ਸੀ। ਸਾਲ 1931 ਵਿਚ ਇਸ ਦੇ ਉਤਪਾਦਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਸੋਨੇ ਦੇ ਸਿੱਕਿਆਂ ਦੀ ਮੰਗ ਕਾਰਨ ਇਸ ਸਿੱਕੇ ਦੀ ਢਲਾਈ ਨੂੰ ਸਾਲ 1943 ਤੋਂ ਮੁੜ ਸ਼ੁਰੂ ਕੀਤਾ ਗਿਆ ਸੀ। ਮੀਡੀਆ ਮੁਤਾਬਕ ਇਸੇ ਸ਼ਾਖਾ ਨੂੰ ਪਿਛਲੇ ਸਾਲ ਵੀ ਤੋੜਿਆ ਗਿਆ ਸੀ ਜਦਕਿ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਸੀ।
ਅਮਰੀਕਾ 'ਚ ਭਾਰਤੀ ਦੂਤਘਰ ਦੇ ਬਾਹਰ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ
NEXT STORY