ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ ਲਗਾਤਾਰ ਵਿਵਾਦਾਂ ’ਚ ਘਿਰਿਆ ਰਹਿੰਦਾ ਹੈ। ਹਾਲ ਹੀ ’ਚ ਪਾਕਿਸਤਾਨ ਪ੍ਰੀਮੀਅਰ ਲੀਗ (ਪੀ. ਐੱਸ. ਐੱਲ.) ਵਿਚ ਸੱਟੇਬਾਜ਼ੀ ਦੀ ਖਬਰ ਸਾਹਮਣੇ ਆਈ ਸੀ। ਅਜਿਹਾ ਕਿਹਾ ਗਿਆ ਸੀ ਕਿ ਇਸ ਦੇ ਕਾਰਨ ਕੋਰੋਨਾ ਵਾਇਰਸ ਦੇ ਖਤਰੇ ਵਿਚਾਲੇ ਮੈਚ ਕਰਾਇਆ ਜਾ ਰਿਹਾ ਸੀ। ਉੱਥੇ ਹੀ ਕ੍ਰਿਕਟਰ ਉਮਰ ਅਕਮਲ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ। ਉਸ ਨੇ ਬਾਅਦ ਵਿਚ ਆਪਣੀ ਗਲਤੀ ਸਵੀਕਾਰ ਕਰ ਲਈ ਸੀ। ਪਾਕਿਸਤਾਨ ਕ੍ਰਿਕਟ ਵਿਚ ਲਾਗਾਤਾਰ ਵਿਵਾਦਾਂ ਨਾਲ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਵੀ ਪਰੇਸ਼ਾਨ ਹੋ ਗਏ ਹਨ। ਉਸ ਦਾ ਮੰਨਣਾ ਹੈ ਕਿ ਜੋ ਇਸ ਖੇਡ ਵਿਚ ਭ੍ਰਿਸ਼ਟਾਚਾਰ ਕਰੇ, ਉਸ ਨੂੰ ਫਾਂਸੀ ’ਤੇ ਚੜ੍ਹਾ ਦੇਣਾ ਚਾਹੀਦਾ ਹੈ।

ਮਿਆਂਦਾਦ ਨੇ ਆਪਣੇ ਯੂ. ਟਿਊਬ ਚੈਨਲ ’ਤੇ ਕਿਹਾ ਕਿ ਜੋ ਵੀ ਕ੍ਰਿਕਟਰ ਫਿਕਸਿੰਗ ਕਰਦਾ ਹੈ ਉਹ ਆਪਣੇ ਪਰਿਵਾਰ ਦੇ ਨਾਲ ਧੋਖਾ ਕਰਦਾ ਹੈ। ਉਸ ਨੇ ਕਿਹਾ ਕਿ ਫਿਕਸਿੰਗ ਵਿਚਾ ਸ਼ਾਮਲ ਕ੍ਰਿਕਟਰਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ। ਬੋਰਡ ਨੂੰ ਇਕ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ ਅਤੇ ਫਿਕਿਸੰਗ ਕਰਨ ਵਾਲਿਆਂ ਨੂੰ ਫਾਂਸੀ ’ਤੇ ਲਟਕਾ ਦੇਣਾ ਚਾਹੀਦਾ ਹੈ। ਮਿਆਂਦਾਦ ਦਾ ਮੰਨਣਾ ਹੈ ਕਿ ਖਿਡਾਰੀਆਂ ਦੇ ਲਈ ਆਸਾਨ ਹੁੰਦਾ ਹੈ ਕਿ ਪਹਿਲਾਂ ਉਹ ਫਿਕਸਿੰਗ ਵਰਗੇ ਗਲਤ ਕੰਮ ਕਰਨ, ਇਸ ਨਾਲ ਪੈਸੇ ਕਮਾਉਣ ਅਤੇ ਫਿਰ ਸਿਫਾਰਿਸ਼ ਨਾਲ ਟੀਮ ਵਿਚ ਵਾਪਸੀ ਕਰ ਲੈਣ। ਕੋਈ ਗਲਤ ਕਰੇਗਾ ਤਾਂ ਮੁਆਫੀ ਮੰਗੇਗਾ ਹੀ। ਇਸ ਲਈ ਬੋਰਡ ਨੂੰ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ। ਇਹ ਗੱਲ ਇਸਲਾਮ ਵਿਚ ਸਿਖਾਈ ਗਈ ਗੱਲ ਦੇ ਖਿਲਾਫ ਹੈ ਅਤੇ ਇਸ ਨੂੰ ਇਸੇ ਤਰ੍ਹਾਂ ਨਾਲ ਲੈਣਾ ਚਾਹੀਦਾ ਹੈ।’’

ਮਿਆਂਦਾਦ ਨੇ ਪਾਕਿਸਤਾਨ ਦੇ ਲਈ 124 ਟੈਸਟ ਅਤੇ 233 ਵਨ ਡੇ ਮੈਚ ਖੇਡੇ ਹਨ। ਉਹ 1992 ਵਿਚ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਵੀ ਰਹੇ ਸਨ।
ਵਿਸ਼ਵ ਭਰ 'ਚ ਕੋਰੋਨਾ ਕਾਰਨ ਮਚੀ ਹਫੜਾ-ਦਫੜੀ ਵਿਚਕਾਰ ਟਰੰਪ ਦਾ ਵੱਡਾ ਬਿਆਨ
NEXT STORY