ਵਿਆਨਾ (ਭਾਸ਼ਾ)— ਆਸਟ੍ਰੀਆ ਵਿਚ ਐਤਵਾਰ ਨੂੰ ਮੱਧ ਕਾਲ ਦੀਆਂ ਚੌਣਾਂ ਹੋ ਰਹੀਆਂ ਹਨ। ਇਸ ਵਿਚ ਸੱਜੇ ਪੱਖੀ ਸੈਬੇਸਟਿਅਨ ਕੁਰਜ਼ (31) ਦੀ ਜਿੱਤ ਲੱਗਭਗ ਤੈਅ ਮੰਨੀ ਜਾ ਰਹੀ ਹੈ। ਯੂਰਪੀ ਯੂਨੀਅਨ ਦੇ ਕਰੀਬ 87.50 ਲੱਖ ਦੀ ਆਬਾਦੀ ਵਾਲੇ ਇਸ ਮੈਂਬਰ ਦੇਸ਼ ਦੇ ਸੱਜੇ ਪਾਸੇ ਵੱਲ ਝੁਕਾਅ ਕਾਰਨ ਬ੍ਰਸੇਲਸ ਲਈ ਨਵੀਆਂ ਮੁਸੀਬਤਾਂ ਖੜੀਆਂ ਹੋ ਜਾਣਗੀਆਂ। ਉਹ ਬ੍ਰਿਟੇਨ ਦੀ ਯੂਨੀਅਨ ਛੱਡਣ ਅਤੇ ਜਰਮਨੀ, ਹੰਗਰੀ, ਪੋਲੈਂਡ ਅਤੇ ਹੋਰ ਮੈਂਬਰ ਦੇਸ਼ਾਂ ਵਿਚ ਰਾਸ਼ਟਰਵਾਦੀਆਂ ਦੀ ਚੜ੍ਹਤ ਨੂੰ ਲੈ ਕੇ ਪਹਿਲਾਂ ਤੋਂ ਹੀ ਸੰਘਰਸ਼ ਕਰ ਰਿਹਾ ਹੈ।
ਹਾਲਾਂਕਿ ਸਾਰੇ ਸੰਕੇਤ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਆਸਟ੍ਰੀਆਈ ਲੋਕ ਆਸਰੇ ਦੀ ਮੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਰਿਕਾਰਡ ਵਾਧੇ ਕਾਰਨ ਤੰਗ ਆ ਚੁੱਕੇ ਹਨ ਅਤੇ ਮੱਧਮਾਰਗੀ ਸਰਕਾਰ ਦੀ ਥਾਂ ਜ਼ਿਆਦਾ ਸਖਤ ਸਰਕਾਰ ਦੇ ਪੱਖ ਵਿਚ ਵੋਟਿੰਗ ਦਾ ਮਨ ਬਣਾ ਚੁੱਕੇ ਹਨ। ਦ ਪੀਪਲਜ਼ ਪਾਰਟੀ ਨੇ ਕਰੀਬ 30 ਫੀਸਦੀ ਵੋਟਰਾਂ ਨੂੰ ਲੁਭਾਉਣ ਲਈ ਅਪ੍ਰਵਾਸੀਆਂ 'ਤੇ ਸਖਤੀ ਦਿਖਾਉਣ ਅਤੇ ਟੈਕਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਕੁਰਜ ਨੇ ਇਸ ਨੂੰ 'ਨਿੱਜੀ ਮੁਹਿੰਮ' ਦੇ ਤੌਰ 'ਤੇ ਪੇਸ਼ ਕੀਤਾ।
ਵਿਕਟੋਰੀਆ 'ਚ ਬੱਸ ਹਾਦਸੇ 'ਚ ਮਾਰੀ ਗਈ ਔਰਤ ਦੀ ਹੋਈ ਪਛਾਣ
NEXT STORY