ਤਹਿਰਾਨ-ਜਾਸੂਸੀ ਕਰਨ ਵਾਲੇ ਪੇਗਾਸਾਸ ਸਪਾਈਵੇਅਰ ਵਾਲੀ ਕੰਪਨੀ ਐੱਨ.ਐੱਸ.ਓ. ਜਲਦ ਹੀ ਵਿਕਣ ਵਾਲੀ ਹੈ। ਰਾਇਟਰਸ ਦੀ ਰਿਪੋਰਟ ਮੁਤਾਬਕ ਕੰਪਨੀ ਨੂੰ ਵੇਚਣ ਨੂੰ ਲੈ ਕੇ ਕਈ ਇਨਵੈਸਟਮੈਂਟ ਫੰਡ ਨਾਲ ਗੱਲਬਾਤ ਹੋਈ ਹੈ। ਅਮਰੀਕਾ ਦੀਆਂ ਦੋ ਕੰਪਨੀਆਂ ਨੇ ਇਸ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਹੈ। ਨਾਂ ਨਾ ਦੱਸਣ ਦੀ ਸ਼ਰਤ 'ਤੇ ਇਸ ਮਾਮਲੇ ਦੇ ਜਾਣਕਾਰਾਂ ਨੇ ਦੱਸਿਆ ਕਿ ਇਹ ਗੱਲਬਾਤ ਬੇਹਦ ਨਿੱਜੀ ਤੌਰ 'ਤੇ ਹੋਈ ਹੈ। ਕੰਪਨੀ ਨੇ Moelis & Co. ਨਾਲ ਸਲਾਹਕਾਰਾਂ ਦੀ ਚੋਣ ਕੀਤੀ ਹੈ ਅਤੇ ਇਸ ਤੋਂ ਇਲਾਵਾ ਵਕੀਲਾਂ ਤੋਂ ਵੀ ਸਲਾਹ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਨੇਪਾਲੀ ਕਾਂਗਰਸ ਦੇ ਨੁਮਾਇੰਦਿਆਂ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਮੁੜ ਕੀਤੀ ਵੋਟਿੰਗ
ਨਿਊਯਾਰਕ ਦੀ ਕੰਪਨੀ Moelis & Co. ਦੇ ਇਕ ਨੁਮਾਇੰਦੇ ਨੇ ਜਿਥੇ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤਾਂ ਉਥੇ ਐੱਨ.ਐੱਸ.ਓ. ਵੱਲ਼ੋਂ ਇਸ 'ਤੇ ਅਜੇ ਤੱਕ ਕੁਝ ਵੀ ਨਹੀਂ ਕਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੇਗਾਸਸ ਦੀ ਜਾਣਕਾਰੀ ਨੂੰ ਹੋਰ ਸਾਈਬਰ ਰੂਪ ਨਾਲ ਹੋਰ ਸੁਰੱਖਿਅਤ ਬਣਾਉਣ ਅਤੇ ਇਜ਼ਰਾਈਲ ਕੰਪਨੀ ਦੀ ਡ੍ਰੋਨ ਤਕਨੀਕ ਵਿਕਸਿਤ ਕਰਨ ਲਈ 200 ਮਿਲੀਅਨ ਨਿਵੇਸ਼ 'ਤੇ ਵੀ ਚਰਚਾ ਹੋਈ ਹੈ।
ਇਹ ਵੀ ਪੜ੍ਹੋ : ਕੋਵਿਡ ਦੇ ਪਹਿਲੇ ਵੇਰੀਐਂਟ ਦੀ ਤੁਲਨਾ 'ਚ ਓਮੀਕ੍ਰੋਨ ਨਾਲ ਰੋਗ ਦੀ ਗੰਭੀਰਤਾ ਘੱਟ : ਅੰਕੜੇ
ਕਿਵੇਂ ਕੰਮ ਕਰਦਾ ਹੈ ਪੇਗਾਸਸ ਸਪਾਈਵੇਅਰ?
ਪੇਗਾਸਸ ਆਈਫੋਨ ਅਤੇ ਐਂਡ੍ਰਾਇਡ ਸਪਾਈਵੇਅਰ ਡਿਵਾਈਸ ਨੂੰ ਟਾਰਗੇਟ ਕਰਦਾ ਹੈ। ਪੇਗਾਸਸ ਇੰਸਟਾਲ ਹੋਣ 'ਤੇ ਉਸ ਦਾ ਆਪਰੇਟਰ ਫੋਨ ਤੋਂ ਚੈਟ, ਫੋਟੋ, ਈਮੇਲ ਅਤੇ ਲੋਕੇਸ਼ਨ ਡਾਟਾ ਲੈ ਸਕਦਾ ਹੈ। ਯੂਜ਼ਰ ਨੂੰ ਪਤਾ ਵੀ ਨਹੀਂ ਚੱਲਦਾ ਅਤੇ ਪੇਗਾਸਸ ਫੋਨ ਦਾ ਮਾਈਕ੍ਰੋਫੋਨ ਅਤੇ ਕੈਮਰਾ ਐਕਟੀਵ ਕਰ ਦਿੰਦਾ ਹੈ। ਪੇਗਾਸਸ ਨੂੰ ਕਿਸੇ ਵੀ ਫੋਨ ਜਾਂ ਕਿਸੇ ਹੋਰ ਡਿਵਾਈਸ 'ਚ ਰਿਮੋਟਲੀ ਇੰਸਟਾਲ ਕੀਤਾ ਜਾ ਸਕਦਾ ਹੈ। ਸਿਰਫ ਇਕ ਮਿਸਡ ਕਾਲ ਕਰਕੇ ਵੀ ਤੁਹਾਡੇ ਫੋਨ 'ਚ ਪੇਗਾਸਸ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ। ਇੰਨਾਂ ਹੀ ਨਹੀਂ, ਵਟਸਐਪ ਮੈਸੇਜ, ਟੈਕਸਟ ਮੈਸੇਜ, ਐੱਸ.ਐੱਮ.ਐੱਸ. ਅਤੇ ਸੋਸ਼ਲ ਮੀਡੀਆ ਰਾਹੀਂ ਵੀ ਇਹ ਤੁਹਾਡੇ ਫੋਨ 'ਚ ਇੰਸਟਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : EU ਦੀ ਮੈਂਬਰਸ਼ਿਰ ਸੰਬੰਧੀ ਗੱਲਬਾਤ ਦੀ ਦਿਸ਼ਾ 'ਚ ਸਰਬੀਆ ਨੇ ਅਗੇ ਵਧਾਇਆ ਵੱਡਾ ਕਦਮ
ਜਾਸੂਸੀ ਦਾ ਦੋਸ਼ ਲਗਣ ਤੋਂ ਬਾਅਦ ਕਈ ਲੋਕਾਂ ਨੇ ਇਸ ਕੰਪਨੀ ਨਾਲ ਆਪਣਾ ਕਾਨਟ੍ਰੈਕਟ ਖਤਮ ਵੀ ਕਰ ਦਿੱਤਾ ਸੀ। ਯੂ.ਐੱਸ. ਕਾਮਰਸ ਡਿਪਾਰਟਮੈਂਟ ਨੇ ਐੱਨ.ਐੱਸ.ਓ. ਨੂੰ ਬਲੈਕਲਿਸਟ 'ਚ ਵੀ ਪਾ ਦਿੱਤਾ ਸੀ। ਐਪਲ ਨੇ ਐੱਨ.ਐੱਸ.ਓ. ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਉਸ ਦੇ ਪ੍ਰੋਡਕਟਸ ਤੋਂ ਦੂਰ ਰਹਿਣ। ਇਸ ਦੇ ਨਾਲ ਹੀ ਯੂ.ਐੱਸ. ਵੱਲੋਂ ਪਾਬੰਦੀ ਲਾਏ ਜਾਣ ਤੋਂ ਬਾਅਦ ਐੱਨ.ਐੱਸ.ਓ. 'ਤੇ ਦਬਾਅ ਕਾਫੀ ਵਧ ਗਿਆ ਸੀ।
ਇਹ ਵੀ ਪੜ੍ਹੋ :ਓਮੀਕ੍ਰੋਨ ਦੇ ਡਰ ਕਾਰਨ ਬ੍ਰਿਟੇਨ ਦੇ ਰੋਜ਼ਗਾਰ ਬਾਜ਼ਾਰ 'ਤੇ ਨਹੀਂ ਕੋਈ ਅਸਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੇਪਾਲੀ ਕਾਂਗਰਸ ਦੇ ਨੁਮਾਇੰਦਿਆਂ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਮੁੜ ਕੀਤੀ ਵੋਟਿੰਗ
NEXT STORY