ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨਾਲ ਤਣਾਅਪੂਰਨ ਦੋ-ਪੱਖੀ ਸਬੰਧਾਂ ਦਰਮਿਆਨ ਉੱਥੋਂ ਦੀ ਨਵੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਬੁੱਧਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚੇ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਦੀ ਪਾਕਿਸਤਾਨ ਨਾਲ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ। ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਜਨਰਲ ਜੋਸਫ ਡਨਫੋਰਡ ਨਾਲ ਪਾਕਿਸਤਾਨ ਗਏ ਪੋਂਪੀਓ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਪੋਂਪੀਓ ਇਸਲਾਮਾਬਾਦ ਦੇ ਨੂਰ ਖਾਨ ਏਅਰਬੇਸ 'ਤੇ ਉਤਰੇ। ਵਿਦੇਸ਼ ਵਿਭਾਗ ਦੇ ਐਡੀਸ਼ਨਲ ਸਕੱਤਰ ਸ਼ੁਜਾ ਆਲਮ ਨੇ ਪੋਂਪੀਓ ਨੂੰ ਲੈਣ ਪੁੱਜੇ। ਪੋਂਪੀਓ ਸ਼ੁਜਾ ਨਾਲ ਅਮਰੀਕੀ ਦੂਤਘਰ ਲਈ ਰਵਾਨਾ ਹੋ ਗਏ। ਡਿਪਲੋਮੈਟ ਸੂਤਰਾਂ ਮੁਤਾਬਕ ਪੋਂਪੀਓ ਵਿਦੇਸ਼ ਮੰਤਰੀ ਕੁਰੈਸ਼ੀ ਨਾਲ ਵੀ ਮੁਲਾਕਾਤ ਕਰਨਗੇ, ਜਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਵਫਦ ਪੱਧਰੀ ਗੱਲਬਾਤ ਹੋਵੇਗੀ।

ੋਪੋਂਪੀਓ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਪੋਂਪੀਓ ਪਾਕਿਸਤਾਨ 'ਤੇ ਦਬਾਅ ਪਾ ਸਕਦੇ ਹਨ ਕਿ ਉਹ ਆਪਣੇ ਖੇਤਰ ਵਿਚ ਮੌਜੂਦ ਸਾਰੇ ਅੱਤਵਾਦੀ ਸੰਗਠਨਾਂ ਨੂੰ ਨਿਸ਼ਾਨਾ ਬਣਾਏ ਅਤੇ ਸੰਘਰਸ਼ ਪ੍ਰਭਾਵਿਤ ਅਫਗਾਨਿਸਤਾਨ ਵਿਚ ਸਕਾਰਾਤਮਕ ਭੂਮਿਕਾ ਨਿਭਾਵੇ। ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਦੀ 30 ਕਰੋੜ ਡਾਲਰ ਦੀ ਫੌਜੀ ਮਦਦ ਰੋਕ ਦਿੱਤੀ ਹੈ, ਕਿਉਂਕਿ ਉਹ ਆਪਣੀ ਸਰਹੱਦ ਅੰਦਰ ਮੌਜੂਦ ਅੱਤਵਾਦੀਆਂ ਵਿਰੁੱਧ ਉੱਚਿਤ ਕਾਰਵਾਈ ਨਹੀਂ ਕਰ ਰਿਹਾ। ਅਮਰੀਕਾ ਨਾਲ ਪਾਕਿਸਤਾਨ ਦੇ ਸਮੱਸਿਆ ਪ੍ਰਭਾਵਿਤ ਸਬੰਧਾਂ ਨੂੰ ਤਾਜ਼ਾ ਵਿਵਾਦ ਨੇ ਹੋਰ ਤਣਾਅਪੂਰਨ ਬਣਾ ਦਿੱਤਾ ਹੈ।
ਇਮਰਾਨ ਖਾਨ ਨਾਲ ਬੈਠਕ ਤੋਂ ਪਹਿਲਾਂ ਪੋਂਪਿਓ ਨੇ ਦਿੱਤਾ ਇਹ ਬਿਆਨ
NEXT STORY