ਕੋਲੰਬਸ/ਅਮਰੀਕਾ (ਏਜੰਸੀ)- ਭਾਰਤੀ ਮੂਲ ਦੇ ਅਮਰੀਕੀ ਉੱਦਮੀ ਵਿਵੇਕ ਰਾਮਾਸਵਾਮੀ ਦੇ ਸੋਮਵਾਰ ਨੂੰ ਓਹੀਓ ਦੇ ਗਵਰਨਰ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖਲ ਕਰਨ ਦੀ ਉਮੀਦ ਹੈ। ਸਿਨਸਿਨਾਟੀ ਵਿੱਚ ਜਨਮੇ ਬਾਇਓਟੈਕ ਉੱਦਮੀ, ਰਾਮਾਸਵਾਮੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਪਹਿਲੇ ਹੀ ਦਿਨ ਸਰਕਾਰੀ ਕੁਸ਼ਲਤਾ ਵਿਭਾਗ (DOGE) ਛੱਡ ਦਿੱਤਾ ਸੀ। ਰਾਮਾਸਵਾਮੀ (39) ਸਿਨਸਿਨਾਟੀ ਵਿੱਚ ਆਪਣੀ ਮੁਹਿੰਮ ਸ਼ੁਰੂ ਕਰਨ ਲਈ ਤਿਆਰ ਹਨ। ਉਹ ਰਿਪਬਲਿਕਨ ਪਾਰਟੀ ਦੀਆਂ 'ਪ੍ਰਾਇਮਰੀ' ਚੋਣਾਂ ਵਿੱਚ ਹਿੱਸਾ ਲੈਣਗੇ।
ਰਾਮਾਸਵਾਮੀ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਦੀ ਦੌੜ ਵਿੱਚ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਟਰੰਪ ਦਾ ਸਮਰਥਨ ਕੀਤਾ, ਜਿਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਅਰਬਪਤੀ ਐਲੋਨ ਮਸਕ ਨਾਲ ਸਰਕਾਰੀ ਕੁਸ਼ਲਤਾ ਵਿਭਾਗ ਦੀ ਸਹਿ-ਪ੍ਰਧਾਨਗੀ ਲਈ ਚੁਣਿਆ। ਰਾਮਾਸਵਾਮੀ ਰਿਪਬਲਿਕਨ ਪਾਰਟੀ ਦੇ ਗਵਰਨਰ ਅਤੇ ਤਜਰਬੇਕਾਰ ਮੱਧਵਾਦੀ-ਸੱਜੇਪੱਖੀ ਮਾਈਕ ਡਿਵਾਈਨ (78) ਦੀ ਥਾਂ ਲੈਣ ਲਈ ਮੁਕਾਬਲੇ ਵਾਲੀ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਚੋਣ ਵਿਚ ਸ਼ਾਮਲ ਹੋਏ ਹਨ।
ਓਹੀਓ ਦੇ ਅਟਾਰਨੀ ਜਨਰਲ ਡੇਵ ਯੋਸਟ ਨੇ ਜਨਵਰੀ ਵਿੱਚ ਇਸ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਅਤੇ ਐਪਲਾਚੀਆ ਤੋਂ ਇੱਕ ਗੈਰ ਗੋਰ ਉਦਯੋਗਪਤੀ ਹੀਥਰ ਹਿੱਲ ਵੀ ਇਸ ਦੌੜ ਵਿੱਚ ਸ਼ਾਮਲ ਹੈ। ਉਥੇ ਹੀ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਓਹੀਓ ਦੀ ਅਗਵਾਈ ਕਰਨ ਵਿੱਚ ਮਦਦ ਕਰਨ ਵਾਲੇ ਸਾਬਕਾ ਰਾਜ ਸਿਹਤ ਨਿਰਦੇਸ਼ਕ ਡਾ. ਐਮੀ ਐਕਟਨ, ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਵਿਲੇਤਰੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਿਤ
NEXT STORY