ਕਾਬੁਲ (ਏਜੰਸੀ)-ਪਿਛਲੇ ਕੁਝ ਦਿਨਾਂ ਵਿਚ 300 ਤੋਂ ਵੱਧ ਅਫਗਾਨ ਸ਼ਰਣਾਰਥੀ ਪਰਿਵਾਰ ਪਾਕਿਸਤਾਨ ਅਤੇ ਈਰਾਨ ਤੋਂ ਦੇਸ਼ ਪਰਤ ਆਏ ਹਨ। ਸਰਕਾਰੀ ਬਖ਼ਤਰ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੁੱਲ 303 ਪਰਿਵਾਰ ਜੋ ਦੋਵਾਂ ਗੁਆਂਢੀ ਦੇਸ਼ਾਂ ’ਚ ਸਾਲਾਂ ਤਕ ਸ਼ਰਣਾਰਥੀ ਵਜੋਂ ਰਹਿ ਰਹੇ ਸਨ, ਕੁਝ ਦਿਨ ਪਹਿਲਾਂ ਆਪਣੇ ਵਤਨ ਪਰਤ ਗਏ ਹਨ। ਕਥਿਤ ਤੌਰ ਨਵੰਬਰ ਤੋਂ ਦੋਵਾਂ ਦੇਸ਼ਾਂ ਤੋਂ 10 ਲੱਖ ਤੋਂ ਵੱਧ ਅਫਗਾਨ ਸ਼ਰਣਾਰਥੀ, ਜਿਨ੍ਹਾਂ ’ਚੋਂ ਜ਼ਿਆਦਾਤਰ ਗੈਰ-ਦਸਤਾਵੇਜ਼ ਵਾਲੇ ਪ੍ਰਵਾਸੀ ਹਨ, ਘਰ ਪਰਤ ਆਏ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ
ਅਫਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਅਫਗਾਨ ਸ਼ਰਣਾਰਥੀਆਂ ਨੂੰ ਵਿਦੇਸ਼ ਵਿਚ ਸ਼ਰਣਾਰਥੀ ਵਜੋਂ ਰਹਿਣਾ ਬੰਦ ਕਰਨ ਅਤੇ ਯੁੱਧ ਪ੍ਰਭਾਵਿਤ ਦੇਸ਼ ਦੇ ਪੁਨਰ ਨਿਰਮਾਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਉਣ ਲਈ ਘਰ ਪਰਤਣ ਲਈ ਕਹਿ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਮਾਰੀ ਹੈਟ੍ਰਿਕ, ਹਾਸਲ ਕੀਤੀ ਵੱਡੀ ਜਿੱਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮਨੁੱਖੀ ਅਧਿਕਾਰ, ਕਾਨੂੰਨ ਦਾ ਰਾਜ...' ਦੇ ਜ਼ਿਕਰ ਨਾਲ ਟਰੂਡੋ ਨੇ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
NEXT STORY