ਲੰਡਨ— ਧਰਮ ਦੇ ਨਾਂ 'ਤੇ ਲੋਕਾਂ ਦਾ ਹਿੰਸਕ ਹੋ ਜਾਣਾ ਆਮ ਗੱਲ ਹੈ। ਅਜਿਹਾ ਹੀ ਇਕ ਮਾਮਲਾ ਲੰਡਨ ਵਿਚ ਸਥਿਤ ਇਕ ਮਸਜਿਦ ਦਾ ਸਾਹਮਣੇ ਆਇਆ ਹੈ। ਲੰਡਨ ਦੇ ਹਾਈ ਵਾਈਕਾਮਬੇ ਵਿਚ ਇਕ ਮਸਜਿਦ ਵਿਚ ਉਦੋਂ ਹੰਗਾਮਾ ਹੋ ਗਿਆ ਜਦੋਂ ਕੁਝ ਪੁਲਸ ਵਾਲੇ ਉੱਥੇ ਬੂਟ ਪਾ ਕੇ ਦਾਖਲ ਹੋ ਗਏ। ਪੁਲਸ ਬਕਿੰਘਮਸ਼ਾਇਰ ਦੀ ਟਾਉਨਫੀਲਡ ਮਸਜਿਦ ਦੇ ਬਾਹਰ ਇਕ ਮਾਮਲਾ ਸੁਲਝਾਉਣ ਆਈ ਸੀ ਪਰ ਜਿਵੇਂ ਹੀ ਉਹ ਅੰਦਰ ਦਾਖਲ ਹੋਏ,
ਉੱਥੇ ਮੌਜੂਦ ਲੋਕ ਉਨ੍ਹਾਂ ਨੂੰ ਬਾਹਰ ਜਾਣ ਲਈ ਕਹਿਣ ਲੱਗੇ। ਮਾਹੌਲ ਉਦੋਂ ਹੋਰ ਜ਼ਿਆਦਾ ਭੱਖ ਗਿਆ ਜਦੋਂ ਲੋਕ ਪੁਲਸ ਵਾਲਿਆਂ ਨੂੰ ਦੇਖ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੇ।
ਵੀਡੀਓ ਇੰਟਰਨੈੱਟ 'ਤੇ ਵਾਇਰਲ
ਇਸ ਪੂਰੀ ਘਟਨਾ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਚੁੱਕਾ ਹੈ। ਹੁਣ ਤੱਕ ਇਸ ਵੀਡੀਓ ਨੂੰ ਡੇਢ ਲੱਖ ਤੋਂ ਜ਼ਿਆਦਾ ਵਾਰੀ ਦੇਖਿਆ ਜਾ ਚੁੱਕਾ ਹੈ। ਵੀਡੀਓ ਵਿਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਪੁਲਸ ਵਾਲਿਆਂ 'ਤੇ ਚੀਕ ਰਹੇ ਹਨ ਜਦਕਿ ਪੁਲਸ ਵਾਲੇ ਉਨ੍ਹਾਂ ਨੂੰ ਆਰਾਮ ਨਾਲ ਸਮਝਾਉਣ ਦੀ ਕੋਸ਼ਿਸ ਕਰ ਰਹੇ ਹਨ।
ਪੁਲਸ ਨੇ ਮੰਗਵਾਈ ਮਦਦ
ਜਦੋਂ ਮਾਮਲਾ ਹੋਰ ਜ਼ਿਆਦਾ ਭੱਖਦਾ ਗਿਆ ਤਾਂ ਅਫਸਰਾਂ ਨੇ ਆਪਣੇ ਇਕ ਸਾਥੀ ਨੂੰ ਰੇਡਿਓ 'ਤੇ ਸੰਪਰਕ ਕਰ ਦੱਸਿਆ ਕਿ ਮਸਜਿਦ ਵਿਚ ਲੋਕ ਕਾਫੀ ਹਿੰਸਕ ਹੋ ਗਏ ਹਨ। ਇਸ ਲਈ ਉਨ੍ਹਾਂ ਦੀ ਮਦਦ ਲਈ ਤੁਰੰਤ ਹੋਰ ਪੁਲਸ ਉੱਥੇ ਪਹੁੰਚ ਗਈ।
ਮਾਮਲੇ ਦੀ ਜਾਂਚ ਜਾਰੀ
ਪੁਲਸ ਵਾਲਿਆਂ ਨਾਲ ਵਾਪਰੀ ਇਸ ਘਟਨਾ ਮਗਰੋਂ ਹਮਲੇ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹਾਲਾਂਕਿ ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸਲਾਮ ਦੇ ਇਲਾਵਾ ਕਈ ਧਰਮ ਅਜਿਹੇ ਹਨ, ਜਿੱਥੇ ਪਵਿੱਤਰ ਸਥਾਨਾਂ 'ਤੇ ਬੂਟ ਜਾਂ ਜੁੱਤੀ ਪਾ ਕੇ ਜਾਣ ਦੀ ਮਨਾਹੀ ਹੈ।
ਰੋਹਿੰਗਿਆ ਮੁਸਲਮਾਨ 'ਤੇ ਜਾਰੀ ਹਿੰਸਾ ਨੂੰ ਲੈ ਕੇ ਆਂਗ ਸਾਨ ਸੂ ਕੀ ਨੇ ਪਹਿਲੀ ਵਾਰ ਤੋੜੀ ਆਪਣੀ ਚੁੱਪੀ
NEXT STORY