ਲਿੰਡੇਲ (ਭਾਸ਼ਾ)–ਅਮਰੀਕਾ ਦੇ ਪੂਰਬੀ ਟੈਕਸਾਸ ਵਿਚ ਇਕ ਅੰਤਰਰਾਜੀ ਹਾਈਵੇਅ ’ਤੇ ਸ਼ਨੀਵਾਰ ਨੂੰ ਕਈ ਵਾਹਨ ਆਪਸ ’ਚ ਟਕਰਾਉਣ ਕਾਰਨ 17 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਇਕ ਵੱਡਾ ਅੰਤਰਰਾਜੀ ਹਾਈਵੇਅ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ।ਟੈਕਸਾਸ ਦੇ ਲਿੰਡੇਲ ਵਿਚ ਫਾਇਰ ਚੀਫ ਜੇਰੇਮੀ ਲਾਰੂ ਨੇ ਦੱਸਿਆ ਕਿ ‘ਇੰਟਰਸਟੇਟ-20’ ’ਤੇ ਦੋ ਟਰੈਕਟਰ-ਟ੍ਰੇਲਰ ਅਤੇ 6 ਯਾਤਰੀ ਵਾਹਨ ਟਕਰਾਉਣ ਨਾਲ 17 ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਸ਼ਾਇਦ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ।
ਲਾਰੂ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ 4 ਵਜੇ ਦੇ ਕਰੀਬ ਲਿੰਡੇਲ ਨੇੜੇ ਵਾਪਰਿਆ, ਜੋ ਕਿ ਡਲਾਸ ਤੋਂ ਲਗਭਗ 90 ਮੀਲ (144 ਕਿਲੋਮੀਟਰ) ਪੂਰਬ ਵਿਚ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ‘ਇੰਟਰਸਟੇਟ-20’ ’ਤੇ ਆਵਾਜਾਈ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਹੀ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਟਰੰਪ ਪ੍ਰਸ਼ਾਸਨ ਦਾ ਨਵਾਂ ਫਰਮਾਨ, ਹੁਣ ਅਮਰੀਕਾ ਜਾਣ 'ਤੇ ਲੱਗੇਗੀ 250 ਡਾਲਰ ਦੀ ਨਵੀਂ ਵੀਜ਼ਾ ਫੀਸ
NEXT STORY