ਲਾਹੌਰ — ਪਾਕਿਸਤਾਨ ਦੇ ਪੰਜਾਬ ਸੂਬੇ 'ਚ ਝੂਠੀ ਇੱਜ਼ਤ ਦੀ ਖਾਤਰ ਦੋ ਭੈਣਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਪੰਜਾਬ ਸੂਬੇ 'ਚ ਪ੍ਰੇਮ ਵਿਆਹ ਕਰਨ ’ਤੇ ਦੋ ਭੈਣਾਂ ਦਾ ਪਿਤਾ ਅਤੇ ਭਰਾ ਨੇ ਕਤਲ ਕਰ ਦਿੱਤਾ। ਇਹ ਘਟਨਾ ਮੰਗਲਵਾਰ ਨੂੰ ਲਾਹੌਰ ਤੋਂ ਕਰੀਬ 350 ਕਿਲੋਮੀਟਰ ਦੂਰ ਵੇਹਾਰੀ 'ਚ ਵਾਪਰੀ।
ਇਹ ਵੀ ਪੜ੍ਹੋ- NIA ਦੀ ਵੱਡੀ ਕਾਰਵਾਈ, ਕਰਣੀ ਸੈਨਾ ਮੁਖੀ ਦੇ ਕਤਲ ਸਬੰਧੀ ਗੋਲਡੀ ਬਰਾੜ ਸਣੇ 12 ਖ਼ਿਲਾਫ਼ ਚਾਰਜਸ਼ੀਟ ਦਾਇਰ
ਪੁਲਸ ਅਨੁਸਾਰ ਨਿਸ਼ਾਤ ਅਤੇ ਅਫਸ਼ਾਨ ਨਾਮ ਦੀਆਂ ਦੋ ਭੈਣਾਂ ਪਿਛਲੇ ਮਹੀਨੇ ਆਪਣਾ ਘਰ ਛੱਡ ਕੇ ਗਈਆਂ ਸਨ ਅਤੇ ਦੋਵਾਂ ਨੇ ਅਦਾਲਤ ਵਿੱਚ ਆਪਣੀ ਪਸੰਦ ਦੇ ਲੋਕਾਂ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ। ਦੋਵਾਂ ਭੈਣਾਂ ਦੇ ਪਿਤਾ ਦੀ ਬੇਨਤੀ 'ਤੇ ਹੋਈ ਪੰਚਾਇਤ ਦੀ ਮੀਟਿੰਗ 'ਚ ਉਨ੍ਹਾਂ ਦੇ ਲਾੜਿਆਂ ਦੇ ਪਰਿਵਾਰਾਂ ਨੂੰ ਵਿਆਹੀਆਂ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਨ ਦਾ ਹੁਕਮ ਦਿੱਤਾ ਗਿਆ।
ਇਹ ਵੀ ਪੜ੍ਹੋ- ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ ਮੁੜ ਰਚਿਆ ਇਤਿਹਾਸ, ਤੀਜੀ ਵਾਰ ਪੁਲਾੜ ਲਈ ਭਰੀ ਉਡਾਣ
ਪੁਲਸ ਨੇ ਕਿਹਾ, “ਲਾੜੇ ਦੇ ਪਰਿਵਾਰਾਂ ਨੇ ਪੰਚਾਇਤ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਦੋਵੇਂ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ। ਮੰਗਲਵਾਰ ਨੂੰ ਲੜਕੀਆਂ ਦੇ ਪਿਤਾ ਸਈਦ ਅਤੇ ਭਰਾ ਆਸਿਮ ਸਮੇਤ ਹੋਰਾਂ ਨੇ ਘਰ 'ਚ ਤਸ਼ੱਦਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਟਰੱਕ ਦੇ ਇੱਕ ਮਿੰਨੀ ਬੱਸ ਸਣੇ ਕਈ ਵਾਹਨਾਂ 'ਚ ਟੱਕਰ ਹੋਣ ਕਾਰਨ 14 ਲੋਕਾਂ ਦੀ ਮੌਤ, 17 ਗੰਭੀਰ ਜ਼ਖਮੀ
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹਰ ਸਾਲ 1000 ਦੇ ਕਰੀਬ ਔਰਤਾਂ ਨੂੰ ਅਣਖ ਦੇ ਨਾਂ 'ਤੇ ਕਤਲ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਸ਼ੂਗਰ ਮਿੱਲ ਪਨਿਆੜ ਵਿਖੇ ਅਚਾਨਕ ਲੱਗੀ ਭਿਆਨਕ ਅੱਗ, ਮਚੀ ਹਫੜਾ ਦਫੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੱਕ ਦੇ ਇੱਕ ਮਿੰਨੀ ਬੱਸ ਸਣੇ ਕਈ ਵਾਹਨਾਂ 'ਚ ਟੱਕਰ ਹੋਣ ਕਾਰਨ 14 ਲੋਕਾਂ ਦੀ ਮੌਤ, 17 ਗੰਭੀਰ ਜ਼ਖਮੀ
NEXT STORY