ਨਿਊਯਾਰਕ (ਬਿਊਰੋ)— ਬੀਤੇ ਦਿਨੀਂ ਅਮਰੀਕਾ ਦੇ ਲਾਸ ਵੇਗਾਸ ਦੇ ਇਕ ਸੰਗੀਤ ਸਮਾਰੋਹ ਵਿਚ ਹੋਏ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। 64 ਸਾਲਾ ਸਟੀਫਨ ਪੈਡੌਕ ਕਾਰਨ 59 ਮਾਸੂਮਾਂ ਨੂੰ ਆਪਣੀ ਜਾਨ ਗਵਾਉਣੀ ਪਈ ਪਰ ਇਸ ਹਮਲੇ ਵਿਚ ਹੋਰ ਲੋਕਾਂ ਦੀਆਂ ਵੀ ਜਾਨਾਂ ਜਾ ਸਕਦੀਆਂ ਸਨ ਜੇਕਰ ਸ਼ੇਰਿਫ ਜੋਸੇਫ ਲਾਮਬਾਰਡੋ ਨੇ ਮੁਸਤੈਦੀ ਨਾ ਦਿਖਾਈ ਹੁੰਦੀ। ਲਾਸ ਵੇਗਾਸ ਦੇ ਸ਼ੇਰਿਫ ਲਾਮਬਾਰਡੋ ਮੁਤਾਬਕ ਉਨ੍ਹਾਂ ਨੇ 26/11 ਮੁੰਬਈ ਅੱਤਵਾਦੀ ਹਮਲਿਆਂ ਨੂੰ ਕਰੀਬ ਨਾਲ ਦੇਖਿਆ ਅਤੇ ਇਸ ਹਮਲੇ ਤੋਂ ਮਿਲੇ ਸਬਕ ਨਾਲ ਹੀ ਉਨ੍ਹਾਂ ਨੇ ਲਾਸ ਵੇਗਾਸ ਵਿਚ ਵੱਡੀ ਤਬਾਹੀ ਨੂੰ ਰੋਕਣ ਵਿਚ ਸਫਲਤਾ ਪ੍ਰਾਪਤ ਕੀਤੀ।
ਸ਼ੇਰਿਫ ਲਾਮਬਾਰਡੋ ਦਾ ਕਹਿਣਾ ਹੈ ਕਿ ਮੁੰਬਈ ਹਮਲਿਆਂ ਮਗਰੋਂ ਉਹ ਭਾਰਤ ਆਏ ਅਤੇ ਉਨ੍ਹਾਂ ਨੇ ਦੇਖਿਆ ਕਿ ਕਾਰਵਾਈ ਕਿੰਨੀ ਤੇਜ਼ੀ ਅਤੇ ਸਟੀਕ ਤਰੀਕੇ ਨਾਲ ਕੀਤੀ ਗਈ ਸੀ। ਲਾਸ ਵੇਗਾਸ ਪੁਲਸ ਨੇ ਵੀ ਇਸ ਤੋਂ ਸਬਕ ਲੈਂਦੇ ਹੋਏ ਹਮਲਾਵਰ ਤੱਕ ਪਹੁੰਚ ਗਈ। ਸ਼ੇਰਿਫ ਦੀ ਮੰਨੀਏ ਤੇ ਜੇ ਅਜਿਹਾ ਨਾ ਹੁੰਦਾ ਤਾਂ ਮਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਸਕਦੀ ਸੀ। ਪੁਲਸ ਦੀ ਜਾਂਚ ਵਿਚ ਵੀ ਇਹ ਸਾਫ ਹੋ ਗਿਆ ਹੈ ਕਿ ਸਟੀਫਨ ਪੈਡੌਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਨਿਸ਼ਾਨੇ 'ਤੇ ਲੈਣਾ ਚਾਹੁੰਦਾ ਸੀ।
ਗੋਲਡ ਕੋਸਟ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ
NEXT STORY