ਨਵੀਂ ਦਿੱਲੀ (ਬਿਊਰੋ) : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਦੁਨੀਆ ਦੇ ਦੋ ਹੋਰ ਦੇਸ਼ਾਂ ਵਿਚਾਲੇ ਜੰਗ ਛਿੜ ਗਈ ਹੈ। ਇਸ ਸਮੇਂ ਇਜ਼ਰਾਈਲ ਦੀ ਸਥਿਤੀ ਬਿਲਕੁਲ ਵੀ ਚੰਗੀ ਨਹੀਂ ਹੈ। ਹਾਲ ਹੀ 'ਚ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਇਲ ਨੇ ਵੀ ਹਮਲਾ ਕੀਤਾ ਹੈ। ਦੋਵਾਂ ਵਿਚਾਲੇ ਟਕਰਾਅ ਜਾਰੀ ਹੈ। ਇਸ ਜੰਗ ਵਿੱਚ ਕਈ ਲੋਕ ਮਾਰੇ ਗਏ ਹਨ, ਜਿਨ੍ਹਾਂ ’ਚ ਮਸ਼ਹੂਰ ਟੀ. ਵੀ. ਅਦਾਕਾਰਾ ਮਧੁਰਾ ਨਾਇਕ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ।
ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ
ਦੱਸ ਦਈਏ ਕਿ 'ਨਾਗਿਨ' ਫੇਮ ਮਧੁਰਾ ਨਾਇਕ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਹੈ। ਉਹ 'ਪਿਆਰ ਕੀ ਯੇ ਏਕ ਕਹਾਨੀ', 'ਇਸ ਪਿਆਰ ਕੋ ਕਿਆ ਨਾਮ ਦੂਨ', 'ਹਮਨੇ ਲੀ ਹੈ ਸ਼ਪਥ' ਤੇ 'ਤੁਮਹਾਰੀ ਪੰਛੀ' ਵਰਗੇ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਇਜ਼ਰਾਈਲ-ਹਮਾਸ ਜੰਗ 'ਚ ਆਪਣੇ ਪਰਿਵਾਰ ਦੇ ਮੈਂਬਰ ਗੁਆ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ
ਮਧੁਰਾ ਨੇ ਆਖੀਆਂ ਭਾਵੁਕ ਗੱਲਾਂ
ਵੀਡੀਓ 'ਚ ਮਧੁਰਾ ਆਖ ਰਹੀ ਹੈ, "ਮੈਂ ਮਧੁਰਾ ਨਾਇਕ ਹਾਂ। ਮੈਂ ਭਾਰਤ 'ਚ ਪੈਦਾ ਹੋਈ ਹਾਂ ਤੇ ਇੱਕ ਯਹੂਦੀ ਹਾਂ। 7 ਅਕਤੂਬਰ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ 'ਚੋਂ ਇੱਕ ਧੀ ਤੇ ਇੱਕ ਪੁੱਤਰ ਨੂੰ ਗੁਆ ਦਿੱਤਾ ਹੈ। ਮੇਰੀ ਭੈਣ ਓਡਾਇਆ ਤੇ ਉਸ ਦੇ ਪਤੀ ਨੂੰ ਮਾਰ ਦਿੱਤਾ ਗਿਆ। ਉਹ ਵੀ ਆਪਣੇ ਦੋ ਬੱਚਿਆਂ ਦੇ ਸਾਹਮਣੇ ਹੀ ਮਰ ਗਏ। ਮੇਰਾ ਪਰਿਵਾਰ ਇਸ ਸਮੇਂ ਜਿਸ ਦਰਦ ਤੇ ਤਕਲੀਫ਼ ਦਾ ਸਾਹਮਣਾ ਕਰ ਰਿਹਾ ਹੈ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।"
ਮਧੁਰਾ ਨੇ ਅੱਗੇ ਕਿਹਾ, "ਅੱਜ ਇਜ਼ਰਾਈਲ ਦਰਦ 'ਚ ਹੈ। ਬੱਚੇ, ਔਰਤਾਂ ਤੇ ਬੁੱਢੇ ਹਮਾਸ ਦੀ ਅੱਗ 'ਚ ਸੜ੍ਹ ਰਹੇ ਹਨ। ਔਰਤਾਂ, ਬੱਚਿਆਂ, ਬੁੱਢਿਆਂ ਅਤੇ ਕਮਜ਼ੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੱਲ੍ਹ ਮੈਂ ਆਪਣੀ ਭੈਣ ਅਤੇ ਉਸ ਦੇ ਪਤੀ ਤੇ ਬੱਚਿਆਂ ਦੀ ਤਸਵੀਰ ਸਾਂਝੀ ਕੀਤੀ ਸੀ।" ਇਹ ਇਸ ਲਈ ਸੀ ਕਿ ਦੁਨੀਆ ਸਾਡੇ ਦਰਦ ਨੂੰ ਦੇਖ ਸਕੇ ਤੇ ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਫਲਸਤੀਨੀ ਕਿਵੇਂ ਪ੍ਰਚਾਰ ਕਰ ਰਹੇ ਹਨ। ਮੈਨੂੰ ਸ਼ਰਮਿੰਦਾ, ਅਪਮਾਨਿਤ ਤੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਮੈਂ ਇੱਕ ਯਹੂਦੀ ਹਾਂ। ਅੱਜ ਮੈਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨਾ ਚਾਹੁੰਦੀ ਸੀ। ਮੇਰੇ ਪੈਰੋਕਾਰਾਂ, ਦੋਸਤਾਂ, ਮੈਨੂੰ ਪਿਆਰ ਕਰਨ ਵਾਲੇ ਲੋਕਾਂ ਤੇ ਮੇਰਾ ਸਮਰਥਨ ਕਰਨ ਵਾਲੇ ਲੋਕਾਂ ਨੂੰ, ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ ਤੇ ਜਿਨ੍ਹਾਂ ਨੇ ਇੰਨੇ ਸਾਲਾਂ ਤੱਕ ਮੇਰੀ ਤਾਰੀਫ਼ ਕੀਤੀ, ਮੈਂ ਦੱਸਣਾ ਚਾਹੁੰਦੀ ਸੀ, ਮੈਂ ਮੰਨਦੀ ਹਾਂ ਕਿ ਇਹ ਫਿਲਸਤੀਨ ਪੱਖੀ ਪ੍ਰਚਾਰ ਇਜ਼ਰਾਈਲੀਆਂ ਨੂੰ ਕਾਤਲਾਂ ਵਾਂਗ ਦਿਖਾਉਂਦਾ ਹੈ। ਇਹ ਸਹੀ ਨਹੀਂ ਹੈ। ਆਪਣਾ ਬਚਾਅ ਕਰਨਾ ਅੱਤਵਾਦ ਨਹੀਂ ਹੈ ਤੇ ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੀ ਹਾਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਜ਼ਰਾਈਲ 'ਚ ਆਸਟ੍ਰੇਲੀਆਈ ਨਾਗਰਿਕ ਦੀ ਮੌਤ, ਸਰਕਾਰ ਨੇ ਅੱਤਵਾਦੀ ਹਮਲੇ ਰੋਕਣ ਦੀ ਕੀਤੀ ਅਪੀਲ
NEXT STORY