ਟੋਕੀਓ (ਭਾਸ਼ਾ) - 1945 ’ਚ ਜਾਪਾਨ ਦੇ ਨਾਗਾਸਾਕੀ ’ਚ ਸੁੱਟੇ ਗਏ ਪ੍ਰਮਾਣੂ ਬੰਬ ਦੇ ਹਮਲੇ ਤੋਂ ਬਚਣ ਵਾਲੇ ਅਤੇ ਪ੍ਰਮਾਣੂ ਹਥਿਆਰਾਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਸ਼ਿਗੇਮੀ ਫੁਕੋਹੋਰੀ ਦਾ ਦਿਹਾਂਤ ਹੋ ਗਿਆ ਹੈ। ਉਹ 93 ਸਾਲ ਦੇ ਸਨ।
ਉਰਾਕਾਮੀ ਕੈਥੋਲਿਕ ਚਰਚ ਨੇ ਕਿਹਾ ਕਿ ਫੁਕੋਹੋਰੀ ਨੇ 3 ਜਨਵਰੀ ਨੂੰ ਦੱਖਣ-ਪੱਛਮੀ ਜਾਪਾਨ ਦੇ ਇਕ ਹਸਪਤਾਲ ’ਚ ਆਖਰੀ ਸਾਹ ਲਿਆ। ਉਹ ਪਿਛਲੇ ਸਾਲ ਦੇ ਆਖਰੀ ਦਿਨ ਤੱਕ ਲਗਭਗ ਰੋਜ਼ਾਨਾ ਇਸ ਚਰਚ ’ਚ ਪ੍ਰਾਰਥਨਾ ਕਰਦੇ ਸਨ।
ਸਥਾਨਕ ਮੀਡੀਆ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਬੁਢਾਪੇ ਕਾਰਨ ਹੋਈ ਹੈ। 9 ਅਗਸਤ 1945 ਨੂੰ ਜਦੋਂ ਅਮਰੀਕਾ ਨੇ ਨਾਗਾਸਾਕੀ ’ਤੇ ਬੰਬ ਸੁੱਟਿਆ ਸੀ ਤਾਂ ਫੁਕੋਹੋਰੀ ਸਿਰਫ 14 ਸਾਲ ਦੇ ਸਨ। ਉਸ ਘਟਨਾ ’ਚ ਹਜ਼ਾਰਾਂ ਲੋਕ ਮਾਰੇ ਗਏ ਸਨ। ਇਸ ਤੋਂ ਤਿੰਨ ਦਿਨ ਪਹਿਲਾਂ ਹੀਰੋਸ਼ੀਮਾ ’ਤੇ ਪ੍ਰਮਾਣੂ ਹਮਲਾ ਹੋਇਆ ਸੀ, ਜਿਸ ਵਿਚ 1,40,000 ਲੋਕਾਂ ਦੀ ਮੌਤ ਹੋ ਗਈ ਸੀ।
ਪ੍ਰਮਾਣੂ ਹਮਲੇ ਤੋਂ ਕੁਝ ਦਿਨਾਂ ਬਾਅਦ ਜਾਪਾਨ ਨੇ ਆਤਮ-ਸਮਰਪਣ ਕਰ ਦਿੱਤਾ ਅਤੇ ਦੂਜੀ ਵਿਸ਼ਵ ਜੰਗ ਖਤਮ ਹੋ ਗਈ। ਫੁਕੋਹੋਰੀ ਬੰਬ ਧਮਾਕੇ ਵਾਲੀ ਥਾਂ ਤੋਂ ਲਗਭਗ 3 ਕਿਲੋਮੀਟਰ ਦੂਰ ਇਕ ਸ਼ਿਪ ਯਾਰਡ ’ਚ ਕੰਮ ਕਰਦੇ ਸਨ।
ਬੰਗਲਾਦੇਸ਼ ’ਚ 18 ਕਰੋੜ ਲੋਕ ਵੋਟ ਦੇ ਅਧਿਕਾਰ ਤੋਂ ਵਾਂਝੇ
NEXT STORY