ਪੈਰਿਸ (ਏਜੰਸੀ)- ਫਰਾਂਸਿਸੀ ਮੈਗਜ਼ੀਨ 'ਚਾਰਲੀ ਐਬਦੋ' ਦੇ ਦਫਤਰ 'ਤੇ ਹੋਏ ਹਮਲੇ ਦਾ ਇਕ ਮਾਸਟਰਮਾਈਂਡ ਫੜ ਲਿਆ ਗਿਆ ਹੈ। ਫਰਾਂਸ ਦੇ ਇਸ ਅੱਤਵਾਦੀ ਨੂੰ ਅਫਰੀਕੀ ਦੇਸ਼ ਜਿਬੂਤੀ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੀਟਰ ਚੈਰਿਫ (36) ਨਾਮਕ ਇਸ ਅੱਤਵਾਦੀ ਨੂੰ ਅਬੂ ਹਮਜ਼ਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਨੇ 2015 ਵਿਚ 'ਚਾਰਲੀ ਐਬਦੋ' 'ਤੇ ਹਮਲੇ ਦੀ ਯੋਜਨਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਹਮਲਾ ਕਰਨ ਵਾਲੇ ਦੋਹਾਂ ਅੱਤਵਾਦੀ ਭਰਾਵਾਂ ਚੈਰਿਫ ਅਤੇ ਸਾਈਦ ਕਾਊਚੀ ਦੀ ਹਰ ਤਰ੍ਹਾਂ ਦੀ ਸਹਾਇਤਾ ਵੀ ਕੀਤੀ ਸੀ। ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਦਾ ਕਹਿਣਾ ਹੈ ਕਿ ਉਸ ਨੂੰ ਐਤਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਛੇਤੀ ਹੀ ਉਸ ਨੂੰ ਫਰਾਂਸ ਲਿਆਂਦਾ ਜਾਵੇਗਾ।
ਦੱਸ ਦਈਏ ਕਿ 7 ਜਨਵਰੀ 2015 ਨੂੰ ਅਲਕਾਇਦਾ ਹਮਾਇਤੀ ਦੋਵੇਂ ਅੱਤਵਾਦੀ ਮੈਗਜ਼ੀਨ ਦੇ ਦਫਤਰ ਦਾਖਲ ਹੋ ਗਏ ਸਨ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਕ ਕਾਰਟੂਨ ਦੇ ਪ੍ਰਕਾਸ਼ਨ ਤੋਂ ਬਾਅਦ ਇਹ ਮੈਗਜ਼ੀਨ ਵਿਵਾਦਾਂ ਵਿਚ ਸੀ। ਹਮਲੇ ਵਿਚ ਉਥੇ ਮੌਜੂਦ 12 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚੋਂ ਦੋ ਪੁਲਸ ਮੁਲਾਜ਼ਮ ਵੀ ਸ਼ਾਮਲ ਸਨ।
ਇਮਰਾਨ ਨੇ 'ਪੀ.ਐੱਮ. ਹਾਊਸ' 'ਚ ਕੌਮੀ ਯੂਨੀਵਰਸਿਟੀ ਦੀ ਕੀਤੀ ਸ਼ੁਰੂਆਤ
NEXT STORY