ਲਾਹੌਰ(ਭਾਸ਼ਾ)— ਸ਼ਹਿਰ ਦੀ ਕੋਟ ਲਖਪਤ ਜੇਲ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਦੀ ਜਾਂਚ ਕਰਨ ਵਾਲੇ ਮੈਡੀਕਲ ਬੋਰਡ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹਨ ਅਤੇ ਉਨ੍ਹਾਂ ਦੇ ਅਜੇ ਹੋਰ ਮੈਡੀਕਲ ਟੈੱਸਟ ਜ਼ਰੂਰੀ ਹਨ। ਸਾਰੀਆਂ ਰਿਪੋਰਟਾਂ ਆਉਣ ਮਗਰੋਂ ਹੀ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਸਕੇਗਾ। ਸ਼ਰੀਫ ਦੀ ਜਾਂਚ ਕਰਨ ਵਾਲੇ ਮੈਡੀਕਲ ਬੋਰਡ 'ਚ ਲਾਹੌਰ ਸਥਿਤ ਪੰਜਾਬ ਇੰਸਟੀਚਿਊਟ ਆਫ ਕਾਰਡੀਓਲਿਜਡੀ ਦੇ ਸ਼ਾਹਿਦ ਹਮੀਦ, ਸੱਜਾਦ ਅਹਿਮਦ ਤੇ ਹਾਮਿਦ ਖਲੀਲ ਸ਼ਾਮਲ ਹਨ। ਟੀਮ ਨੇ ਸ਼ਰੀਫ ਦੀ ਵਿਸਥਾਰ ਪੂਰਵਰ ਜਾਂਚ ਕੀਤੀ ਅਤੇ ਬੁੱਧਵਾਰ ਨੂੰ ਜੇਲ 'ਚ ਹੀ ਸਾਰੇ ਮੈਡੀਕਲ ਟੈਸਟ ਕਰਵਾਏ।
ਸ਼ਰੀਫ ਅਲ ਅਜਿਜਿਆ ਸਟੀਲ ਮਿਲਜ਼ ਭ੍ਰਿਸ਼ਟਾਚਾਰ ਮਾਮਲੇ 'ਚ 7 ਸਾਲ ਦੀ ਸਜ਼ਾ ਕੱਟ ਰਹੇ ਹਨ। ਸ਼ੁੱਕਰਵਾਰ ਨੂੰ ਜਾਰੀ ਮੈਡੀਕਲ ਰਿਪੋਰਟ ਮੁਤਾਬਕ ਸ਼ਰੀਫ ਦੇ ਦੋਵੇਂ ਹੱਥਾਂ 'ਚ ਦਰਦ ਵਰਗੇ ਲੱਛਣ ਹਨ। ਮੈਡੀਕਲ ਰਿਪੋਰਟ ਮੁਤਾਬਕ,''ਸ਼ਰੀਫ ਦੇ ਦੋਹਾਂ ਹੱਥਾਂ 'ਚ ਖਾਸ ਤੌਰ 'ਤੇ ਰਾਤ ਨੂੰ ਦਰਦ ਦੇ ਲੱਛਣ ਹੁੰਦੇ ਹਨ ਅਤੇ ਅੰਗੂਠੇ ਸੁੰਨ ਹੋ ਰਹੇ ਹਨ। ਉਨ੍ਹਾਂ ਦਾ ਪਹਿਲਾਂ ਹੀ ਕਈ ਬੀਮਾਰੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਖਰਾਬ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਅਧਿਕਾਰੀ ਦਿਲ ਦੇ ਰੋਗਾਂ ਦੇ ਮਾਹਿਰਾਂ ਨੂੰ ਜੇਲ 'ਚ ਸ਼ਰੀਫ ਦੀ ਜਾਂਚ ਨਹੀਂ ਕਰਨ ਦਿੰਦੇ। ਜੇਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਡਾਕਟਰਾਂ ਨੇ ਸ਼ਰੀਫ ਦੀ ਜਾਂਚ ਕੀਤੀ ਅਤੇ ਉਹ ਠੀਕ ਹਨ। ਉਨ੍ਹਾਂ ਦੀ ਸਿਹਤ ਠੀਕ ਹੈ। ਆਪਣੀ ਰਿਪੋਰਟ 'ਚ ਖਾਸ ਮੈਡੀਕਲ ਬੋਰਡ ਨੇ ਕਿਹਾ ਕਿ ਸ਼ਰੀਫ ਦੀ 2001 ਅਤੇ 2017 'ਚ ਕੋਰੋਨਰੀ ਐਂਜੀਓਪਲਾਸਟੀ ਹੋਈ ਅਤੇ 2011 ਅਤੇ 2016 'ਚ ਦੋ ਵਾਰ ਓਪਨ ਹਾਰਟ ਸਰਜਰੀ ਹੋ ਚੁੱਕੀ ਹੈ।
ਪੂਰੀ ਤਰ੍ਹਾਂ ਸਿਹਤਮੰਦ ਨਹੀਂ ਨਵਾਜ਼ ਸ਼ਰੀਫ'
NEXT STORY