ਟੋਰਾਂਟੋ–ਮਾਹਿਰਾਂ ਦਾ ਮੰਨਣਾ ਹੈ ਕਿ ਤੰਬਾਕੂ ਤੇ ਇਸ ਨਾਲ ਜੁੜੇ ਉਤਪਾਦ ਦੀ ਵਰਤੋਂ ਨੂੰ ਬੰਦ ਕਰਨ ਪ੍ਰਤੀ ਪੈਕੇਜਿੰਗ 'ਤੇ ਨਾਂਹ ਪੱਖੀ ਸੰਦੇਸ਼ ਲਿਖਣ ਨਾਲ ਲੋਕਾਂ ਨੂੰ ਇਸ ਨੂੰ ਛੱਡਣ 'ਚ ਮਦਦ ਮਿਲਦੀ ਹੈ। ਤੰਬਾਕੂ ਪੈਕੇਜਿੰਗ ਇਸ ਲਈ ਕੀਤੀ ਜਾਂਦੀ ਹੈ, ਜਿਸ ਨਾਲ ਸਮਾਜ ਨੂੰ ਸਿਗਰਟਨੋਸ਼ੀ ਨੂੰ ਠੁਕਰਾਉਣ, ਆਤਮ ਚੇਤਨਾ ਦੀਆਂ ਭਾਵਨਾਵਾਂ ਨੂੰ ਜਗਾਉਣ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਉਸ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਜਾਵੇ। 'ਜਨਰਲ ਆਫ ਕੰਜ਼ਿਊਮਰ ਅਫੇਅਰਜ਼' ਵਿਚ ਪ੍ਰਕਾਸ਼ਿਤ ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਕੈਨੇਡਾ ਦੀ 'ਵੈਸਟਰਨ ਯੂਨੀਵਰਸਿਟੀ' ਦੀ ਜੇਨੀਫਰ ਜੇਫਰੀ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਬੰਦ ਕਰਨ ਲਈ ਦਫਤਰ ਤੇ ਸਮਾਜਿਕ ਖੇਤਰ 'ਚ ਪਾਬੰਦੀ ਵਰਗੀਆਂ ਰਣਨੀਤੀਆਂ ਨੂੰ ਸਿਗਰਟਨੋਸ਼ੀ ਨੂੰ ਰੋਕਣ ਤੇ ਸਮਾਜਿਕ ਦਬਾਅ ਬਣਾਉਣ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ। ਜੇਫਰੀ ਨੇ ਕਿਹਾ, ''ਸਾਨੂੰ ਸ਼ੁਰੂਆਤੀ ਸੋਧ ਤੋਂ ਪਤਾ ਚੱਲਦਾ ਹੈ ਕਿ ਤੰਬਾਕੂ ਪੈਕੇਜਿੰਗ ਇਸੇ ਤਰ੍ਹਾਂ ਦਬਾਅ ਬਣਾਉਣ ਦਾ ਇਕ ਹੋਰ ਸਾਧਨ ਹੋ ਸਕਦਾ ਹੈ, ਖਾਸ ਕਰ ਕੇ ਸਿਗਰਟਨੋਸ਼ੀ ਕਰਨ ਵਾਲੇ ਉਨ੍ਹਾਂ ਲੋਕਾਂ ਲਈ, ਜੋ ਪਹਿਲੇ ਹੀ ਸਿਗਰਟਨੋਸ਼ੀ ਨੂੰ ਇਕ ਕਲੰਕ ਸਮਝਦੇ ਹਨ।''
ਯੂਰਪੀ ਸੰਸਦ ਬ੍ਰੈਗਜ਼ਿਟ ਦੇ ਪੱਖ ’ਚ ਵੋਟ ਦੇ ਸਕਦੈ : ਤਾਜ਼ਾਨੀ
NEXT STORY