ਵੈਨਕੂਵਰ (ਮਲਕੀਤ ਸਿੰਘ) — ਕੈਨੇਡਾ ਦੀ ਨੌਜਵਾਨ ਤੈਰਾਕ ਸਮਰ ਮੈਕਇੰਟੋਸ਼ ਨੇ ਇੱਕ ਵਾਰ ਫਿਰ ਆਪਣੀ ਬੇਮਿਸਾਲ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ‘ਦਿ ਕੈਨੇਡੀਅਨ ਪ੍ਰੈਸ’ ਵੱਲੋਂ ਸਾਲ ਦੀ ਸਰਵੋਤਮ ਮਹਿਲਾ ਖਿਡਾਰਨ ਦਾ ਸਨਮਾਨ ਹਾਸਲ ਕੀਤਾ ਹੈ। ਟੋਰਾਂਟੋ ਦੀ ਰਹਿਣ ਵਾਲੀ 19 ਸਾਲਾ ਮੈਕਇੰਟੋਸ਼ ਨੂੰ ਇਹ ਮਾਣ ਲਗਾਤਾਰ ਤੀਜੇ ਸਾਲ ਮਿਲਿਆ ਹੈ, ਜੋ ਉਸਦੀ ਲਗਾਤਾਰ ਉੱਚ ਦਰਜੇ ਦੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ।
ਹਾਲ ਹੀ ਵਿੱਚ ਹੋਈ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੌਰਾਨ ਸਮਰ ਮੈਕਇੰਟੋਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਸੋਨੇ ਦੇ ਤਗਮੇ ਜਿੱਤੇ, ਜਿਸ ਨਾਲ ਕੈਨੇਡਾ ਦਾ ਅੰਤਰਰਾਸ਼ਟਰੀ ਪੱਧਰ ’ਤੇ ਗੌਰਵ ਵਧਿਆ। ਪੂਰੇ ਸਾਲ ਦੌਰਾਨ ਉਸਦੀ ਲਗਾਤਾਰ ਕਾਮਯਾਬੀ ਅਤੇ ਰਿਕਾਰਡ ਤੋੜ ਪ੍ਰਦਰਸ਼ਨ ਨੇ ਉਸਨੂੰ ਖੇਡ ਜਗਤ ਦੀਆਂ ਸਿਖਰਲੀਆਂ ਖਿਡਾਰਣਾਂ ਵਿੱਚ ਸ਼ਾਮਲ ਕਰ ਦਿੱਤਾ ਹੈ।
ਖੇਡ ਮਹਿਰਾਂ ਦੇ ਅਨੁਸਾਰ, ਮੈਕਇੰਟੋਸ਼ ਦੀ ਮਿਹਨਤ, ਅਨੁਸ਼ਾਸਨ ਅਤੇ ਤਕਨੀਕੀ ਮਾਹਰਤਾ ਉਸਨੂੰ ਵਿਸ਼ਵ ਦੀਆਂ ਸਰਵੋਤਮ ਤੈਰਾਕਾਂ ਵਿੱਚ ਵਿਸ਼ੇਸ਼ ਸਥਾਨ ਦਿਵਾਉਂਦੀ ਹੈ। ਖੇਡ ਪ੍ਰੇਮੀਆਂ ਅਤੇ ਮਹਿਰਾਂ ਵੱਲੋਂ ਆਸ ਜਤਾਈ ਜਾ ਰਹੀ ਹੈ ਕਿ ਭਵਿੱਖ ਵਿੱਚ ਵੀ ਉਹ ਤੈਰਾਕੀ ਦੇ ਖੇਤਰ ਵਿੱਚ ਨਵੇਂ ਰਿਕਾਰਡ ਕਾਇਮ ਕਰਦੀ ਰਹੇਗੀ ਅਤੇ ਕੈਨੇਡਾ ਦਾ ਨਾਮ ਰੌਸ਼ਨ ਕਰੇਗੀ।
ਰਸ਼ੀਅਨ ਸ਼ਰਾਬ ਦੇ ਦੀਵਾਨੇ ਹੋਏ ਭਾਰਤੀ, 10 ਮਹੀਨਿਆਂ ’ਚ ਗਟਕ ਗਏ 520 ਟਨ ਵ੍ਹਿਸਕੀ, ਜਿੰਨ, ਵੋਦਕਾ
NEXT STORY