ਮਾਸਕੋ- ਭਾਰਤ ’ਚ ਸ਼ਰਾਬ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਦੇਸ਼ ’ਚ ਕਈ ਮੁਲਕਾਂ ਦੀ ਮਸ਼ਹੂਰ ਸ਼ਰਾਬ ਦਰਾਮਦ ਹੁੰਦੀ ਹੈ, ਜਿਨ੍ਹਾਂ ਨੂੰ ਕਾਫ਼ੀ ਪਸੰਦ ਵੀ ਕੀਤਾ ਜਾਂਦਾ ਹੈ। ਇਸ ਵਾਰ ਮਾਰਕੀਟ ’ਚ ਭਾਰਤੀ ਰੂਸੀ ਸ਼ਰਾਬ ਦੇ ਦੀਵਾਨੇ ਜ਼ਿਆਦਾ ਵਿਖਾਈ ਦੇ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਸਾਲ 2025 ਦੇ ਪਹਿਲੇ 10 ਮਹੀਨਿਆਂ ’ਚ ਭਾਰਤ ’ਚ 520 ਟਨ ਵ੍ਹਿਸਕੀ, ਜਿੰਨ, ਵੋਦਕਾ ਅਤੇ ਹੋਰ ਪ੍ਰੋਡਕਟ ਆ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲੱਗਭਗ 4 ਗੁਣਾ ਵੱਧ ਹੈ।
ਰੂਸੀ ਮੀਡੀਆ ਦੀ ਰਿਪੋਰਟ
ਇਕ ਮੀਡੀਆ ਰਿਪੋਰਟ ਅਨੁਸਾਰ ਇਸ ਸਾਲ ਦੇ ਪਹਿਲੇ 10 ਮਹੀਨਿਆਂ ’ਚ ਭਾਰਤ ਨੂੰ ਰੂਸੀ ਸਪਿਰਿਟ ਦੀ ਬਰਾਮਦ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲੱਗਭਗ 4 ਗੁਣਾ ਵਾਧਾ ਹੋਇਆ ਹੈ, ਜਿਸ ਨਾਲ ਭਾਰਤ ਰੂਸੀ ਬਰਾਮਦਕਾਰਾਂ ਲਈ ਇਕ ਆਕਰਸ਼ਕ ਉੱਭਰਦਾ ਬਾਜ਼ਾਰ ਬਣ ਗਿਆ ਹੈ।
ਰੂਸੀ ਖੇਤੀਬਾੜੀ ਮੰਤਰਾਲਾ ਦੇ ਸਮੂਹ ਖੇਤੀਬਾੜੀ ਬਰਾਮਦ ਵਿਕਾਸ ਕੇਂਦਰ (ਐਗਰੋ-ਐਕਸਪੋਰਟ) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਮੁੱਖ ਵਿੱਤੀ ਅਤੇ ਵਪਾਰਕ ਅਖਬਾਰ ‘ਵੇਦੋਮੋਸਤੀ’ ਨੇ ਕਿਹਾ ਕਿ ਭਾਰਤ ਵੋਦਕਾ ਅਤੇ ਹੋਰ ਹਾਰਡ ਡਰਿੰਕਸ ਦੇ ਰੂਸੀ ਬਰਾਮਦਕਾਰਾਂ ਲਈ ਇਕ ਆਕਰਸ਼ਕ ਬਾਜ਼ਾਰ ਵਜੋਂ ਉੱਭਰ ਰਿਹਾ ਹੈ।
ਰੂਸੀ ਸ਼ਰਾਬ ’ਚ 4 ਗੁਣਾ ਦਾ ਵਾਧਾ
ਰਿਪੋਰਟ ’ਚ ਕਿਹਾ ਗਿਆ ਹੈ ਕਿ 2025 ਦੇ ਪਹਿਲੇ 10 ਮਹੀਨਿਆਂ ’ਚ ਰੂਸੀ ਸਪਿਰਿਟ ਉਤਪਾਦਕਾਂ ਨੇ ਭਾਰਤ ਨੂੰ ਲੱਗਭਗ 520 ਟਨ ਸਪਿਰਿਟ (ਵੋਦਕਾ, ਜਿੰਨ, ਵ੍ਹਿਸਕੀ ਅਤੇ ਲਿਕਰ ਸਮੇਤ) ਦੀ ਬਰਾਮਦ ਕੀਤੀ, ਜਿਸ ਦਾ ਮੁੱਲ 9,00,000 ਅਮਰੀਕੀ ਡਾਲਰ ਸੀ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਭਾਰ ਦੇ ਹਿਸਾਬ ਨਾਲ ਤਿੰਨ ਗੁਣਾ ਅਤੇ ਮਾਨੇਟਰੀ ਤੌਰ ’ਤੇ ਚਾਰ ਗੁਣਾ ਵੱਧ ਹੈ।
ਐਗਰੋ-ਐਕਸਪੋਰਟ ਦਾ ਦਾਅਵਾ ਹੈ ਕਿ ਬਰਾਮਦ ਦਾ ਮੁੱਖ ਚਾਲਕ ਵੋਦਕਾ ਸੀ। ਮਾਨੇਟਰੀ ਨਜ਼ਰ ਨਾਲ ਇਨ੍ਹਾਂ 10 ਮਹੀਨਿਆਂ ’ਚ ਇਸ ਦੀ ਬਰਾਮਦ ਦਾ ਮੁੱਲ ਲੱਗਭਗ 7,60,000 ਅਮਰੀਕੀ ਡਾਲਰ ਸੀ।
ਰੂਸੀ ਸ਼ਰਾਬ ’ਚ ਭਾਰਤ ਦੀ ਹਿੱਸੇਦਾਰੀ
ਹਾਲਾਂਕਿ, ਜਨਵਰੀ ਤੋਂ ਅਕਤੂਬਰ ਤੱਕ ਰੂਸੀ ਸ਼ਰਾਬ ਦੇ ਸਭ ਤੋਂ ਵੱਡੇ ਦਰਾਮਦਕਾਰਾਂ ’ਚ ਭਾਰਤ ਦਾ ਸਥਾਨ ਸਿਰਫ 14ਵਾਂ ਸੀ, ਟਨ ਦੇ ਹਿਸਾਬ ਨਾਲ ਇਸ ਦੀ ਹਿੱਸੇਦਾਰੀ 1.3 ਫੀਸਦੀ ਅਤੇ ਮਾਲੀਏ ਦੇ ਹਿਸਾਬ ਨਾਲ 1.4-1.5 ਫੀਸਦੀ ਸੀ, ਫਿਰ ਵੀ ਰੂਸ ਨੂੰ ਬਰਾਮਦ ਦੀ ਵਾਧਾ ਦਰ ਸਭ ਤੋਂ ਜ਼ਿਆਦਾ ਰਹੀ। ਰੂਸੀ ਸ਼ਰਾਬ ਦੇ ਹੋਰ ਪ੍ਰਮੁੱਖ ਦਰਾਮਦਕਾਰਾਂ ’ਚ ਕਜ਼ਾਕਿਸਤਾਨ, ਜਾਰਜੀਆ, ਚੀਨ, ਅਜ਼ਰਬੈਜਾਨ, ਆਰਮੇਨੀਆ ਅਤੇ ਬੇਲਾਰੂਸ ਸ਼ਾਮਲ ਹਨ।
ਪਾਕਿ ਨੇ ਪੀ. ਓ. ਕੇ. ਦੇ ਇਲਾਕਿਆਂ ’ਚ ਐਂਟੀ ਡਰੋਨ ਸਿਸਟਮ ਦੀ ਤਾਇਨਾਤੀ ਕੀਤੀ ਸ਼ੁਰੂ
NEXT STORY