ਲੰਡਨ (ਭਾਸ਼ਾ): ਬ੍ਰੈਗਜ਼ਿਟ ਤੋਂ ਬਾਅਦ ਵਪਾਰ ਸਮਝੌਤੇ ਨੂੰ ਪੂਰਾ ਕਰਨ ਲਈ ਯੂਰਪੀ ਸੰਘ ਤੇ ਬ੍ਰਿਟੇਨ ਦੇ ਵਿਚਾਲੇ ਲੰਡਨ ਵਿਚ ਮੰਗਲਵਾਰ ਨੂੰ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਇਆ। ਗੱਲਬਾਤ ਵਿਚ ਹੁਣ ਤੱਕ ਆਉਂਦੇ ਰਹੇ ਵਿਰੋਧ ਲਈ ਦੋਵਾਂ ਪੱਖਾਂ ਨੇ ਇਕ-ਦੂਜੇ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਬ੍ਰਿਟੇਨ ਨੇ ਜਿਥੇ ਯੂਰਪੀ ਸੰਘ (ਈਯੂ) ਨਾਲ ਚਰਚਾ ਵਿਚ ਵਧੇਰੇ ਗੰਭੀਰਤਾ ਦਾ ਪ੍ਰਦਰਸ਼ਨ ਕਰਨ ਲਈ ਕਿਹਾ, ਉਥੇ ਹੀ 27 ਦੇਸ਼ਾਂ ਵਾਲੇ ਸੰਘ ਨੇ ਕਿਹਾ ਕਿ ਉਹ ਇਕ ਵਿਸ਼ਵ ਸ਼ਕਤੀ ਹੈ।
ਗੱਲਬਾਤ ਦਾ ਨਵੀਨਤਮ ਦੌਰ ਨਿਰਾਸ਼ਾ ਦੇ ਵਿਚਾਲੇ ਲੰਡਨ ਵਿਚ ਸ਼ੁਰੂ ਹੋਇਆ। ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਬ੍ਰਿਟੇਨ ਸਰਕਾਰ 31 ਜਨਵਰੀ ਨੂੰ ਈਯੂ ਤੋਂ ਵੱਖ ਹੋਣ ਤੋਂ ਪਹਿਲਾਂ ਕੀਤੀਆਂ ਗਈਆਂ ਵਚਨਬੱਧਤਾਵਾਂ ਤੋਂ ਹਟਕੇ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਕਰ ਜਾ ਰਹੀ ਹੈ। ਬ੍ਰਿਟਿਸ਼ ਸਰਕਾਰ ਦੇ ਮੁੱਖ ਵਾਰਤਾਕਾਰ ਡੇਵਿਡ ਫ੍ਰਾਸਟ ਨੇ ਕਿਹਾ ਕਿ ਈਯੂ ਨੂੰ ਸੁਤੰਤਰ ਦੇਸ਼ ਦੇ ਰੂਪ ਵਿਚ ਬ੍ਰਿਟੇਨ ਦੇ ਪੱਧਰ ਦੇ ਬਾਰੇ ਵਿਚ ਵਧੇਰੇ ਗੰਭੀਰਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਥੇ ਹੀ ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਕਿ ਸੰਘ ਆਪਣੀਆਂ ਮੰਗਾਂ 'ਤੇ ਝੁਕਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਨਾ ਸਿਰਫ ਆਪਣੇ ਨਾਗਰਿਕਾਂ ਨੂੰ, ਬਲਕਿ ਬਾਕੀ ਵਿਸ਼ਵ ਲਈ ਵੀ ਸੰਦੇਸ਼ ਭੇਜ ਰਹੇ ਹਾਂ ਕਿ ਯੂਰਪ ਇਕ ਵਿਸ਼ਵ ਸ਼ਕਤੀ ਹੈ ਤੇ ਅਸੀਂ ਆਪਣੇ ਹਿੱਤਾਂ ਦੀ ਰੱਖਿਆ ਕਰਨ ਲਈ ਤਿਆਰ ਹਾਂ। ਈਯੂ ਦੇ ਮੁੱਖ ਬ੍ਰੈਗਜ਼ਿਟ ਵਾਰਤਾਕਾਰ ਮਿਸ਼ੇਲ ਬਾਰਨਿਅਰ ਗੱਲਬਾਤ ਦੀ ਸ਼ੁਰੂਆਤ ਦੇ ਲਈ ਪਹੁੰਚੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬ੍ਰਿਟੇਨ-ਈਯੂ ਸਬੰਧਾਂ ਦੇ ਭਵਿੱਖ ਲਈ ਸਮਝੌਤੇ ਦਾ ਆਖਰੀ ਰੂਪ ਤੱਕ ਪਹੁੰਚਣ ਲਈ 15 ਅਕਤੂਬਰ ਤੱਕ ਦੀ ਸਮਾਂ ਮਿਆਦ ਤੈਅ ਕੀਤੀ ਹੈ।
ਓਰਗਨ ਟ੍ਰਾਂਸਪਲਾਂਟ ਲਈ ਲੋਕਾਂ ਨੂੰ ਚੀਨ ਲਿਜਾਣ ਦੇ ਸ਼ੱਕ 'ਚ ਪਾਕਿਸਤਾਨ 'ਚ 7 ਗ੍ਰਿਫਤਾਰ
NEXT STORY