ਕਾਠਮੰਡੂ (ਵਾਰਤਾ): ਨੇਪਾਲ ਵਿੱਚ ਖਰਾਬ ਮੌਸਮ ਕਾਰਨ ਐਤਵਾਰ ਨੂੰ ਚਾਰ ਭਾਰਤੀਆਂ ਸਮੇਤ 22 ਲੋਕਾਂ ਨੂੰ ਲੈ ਕੇ ਪੋਖਰਾ-ਜੋਮਸੋਮ ਜਾ ਰਿਹਾ ਜਹਾਜ਼ ਅਚਾਨਕ ਲਾਪਤਾ ਹੋ ਗਿਆ। ਸਥਾਨਕ ਅਖ਼ਬਾਰ ਮਾਈ ਰਿਪਬਲਿਕ ਮੁਤਾਬਕ ਲਾਪਤਾ ਤਾਰਾ ਏਅਰ ਦੇ ਜਹਾਜ਼ ਦੀ ਭਾਲ ਲਈ ਪੋਖਰਾ ਤੋਂ ਜੋਮਸੋਮ ਜਾ ਰਿਹਾ ਸਰਚ ਹੈਲੀਕਾਪਟਰ ਖਰਾਬ ਮੌਸਮ ਕਾਰਨ ਵਾਪਸ ਪਰਤ ਆਇਆ। ਜਹਾਜ਼ ਦੇ ਮਸਤਾਂਗ ਜ਼ਿਲੇ 'ਚ ਥਸਾਂਗ ਗ੍ਰਾਮੀਣ ਨਗਰਪਾਲਿਕਾ ਦੇ ਲੇਏਟ ਇਲਾਕੇ 'ਚ ਹਾਦਸਾਗ੍ਰਸਤ ਹੋਣ ਦਾ ਸ਼ੱਕ ਹੈ। ਮਸਤਾਂਗ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇਤਰ ਪ੍ਰਸਾਦ ਸ਼ਰਮਾ ਨੇ ਕਿਹਾ ਕਿ ਜਹਾਜ਼ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਨੇਪਾਲ 'ਚ 4 ਭਾਰਤੀਆਂ ਸਮੇਤ 22 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਲਾਪਤਾ
ਪੋਖਰਾ-ਜੋਮਸੋਮ ਰੋਡ 'ਤੇ ਮੌਸਮ ਇਸ ਸਮੇਂ ਮੀਂਹ ਨਾਲ ਬੱਦਲਵਾਈ ਵਾਲਾ ਹੈ, ਜਿਸ ਨਾਲ ਖੋਜ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ। ਮਿਆਗਦੀ ਪੁਲਸ ਮੁਤਾਬਕ ਸਥਾਨਕ ਲੋਕਾਂ ਨੇ ਲੇਟੇ ਦੇ ਉੱਪਰ ਪਹਾੜੀ ਨੇੜੇ ਧਮਾਕੇ ਦੀ ਆਵਾਜ਼ ਸੁਣੀ। ਹਾਲਾਂਕਿ ਅਜੇ ਤੱਕ ਹਾਦਸੇ ਦੀ ਪੁਸ਼ਟੀ ਨਹੀਂ ਹੋਈ ਹੈ। ਪੋਖਰਾ ਹਵਾਈ ਅੱਡੇ ਦੇ ਸੂਚਨਾ ਅਧਿਕਾਰੀ ਦੇਵ ਰਾਜ ਅਧਿਕਾਰੀ ਦੇ ਅਨੁਸਾਰ, 19 ਯਾਤਰੀਆਂ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਲੈ ਕੇ 9NAET ਜਹਾਜ਼ ਅੱਜ ਸਵੇਰੇ ਪੋਖਰਾ ਹਵਾਈ ਅੱਡੇ ਤੋਂ ਰਵਾਨਾ ਹੋਇਆ ਸੀ। ਜਹਾਜ਼ ਨੇ ਪੋਖਰਾ ਹਵਾਈ ਅੱਡੇ ਤੋਂ ਸਵੇਰੇ 9:55 'ਤੇ ਉਡਾਣ ਭਰੀ ਅਤੇ ਸਵੇਰੇ 10:13 'ਤੇ ਜੋਮਸੋਮ 'ਤੇ ਉਤਰਨਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਟੈਕਸਾਸ ਗੋਲੀਬਾਰੀ ਘਟਨਾ ਤੋਂ ਬਾਅਦ ਕਮਲਾ ਹੈਰਿਸ ਨੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
ਪ੍ਰਭਾਕਰ ਘਿਮੀਰੇ ਦੀ ਅਗਵਾਈ ਵਾਲੇ ਇਸ ਜਹਾਜ਼ ਵਿੱਚ ਚਾਰ ਭਾਰਤੀ, 13 ਨੇਪਾਲੀ ਅਤੇ ਦੋ ਹੋਰ ਦੇਸ਼ਾਂ ਦੇ ਨਾਗਰਿਕ ਹਨ। ਅਧਿਕਾਰੀ ਨੇ ਦੱਸਿਆ ਕਿ ਉਤਸਵ ਪੋਖਰਲ ਜਹਾਜ਼ ਦਾ ਕੋ-ਪਾਇਲਟ ਹੈ ਜਦਕਿ ਕਿਸਮਤ ਥਾਪਾ ਏਅਰ ਹੋਸਟੈੱਸ ਹੈ। ਥਸਾਂਗ ਗ੍ਰਾਮੀਣ ਨਗਰਪਾਲਿਕਾ ਦੇ ਪ੍ਰਧਾਨ ਪ੍ਰਦੀਪ ਗੌਚਨ ਦੇ ਅਨੁਸਾਰ, ਲੇਟ 'ਤੇ ਅਸਮਾਨ ਵਿੱਚ ਸੰਘਣੀ ਧੁੰਦ ਦੇ ਨਾਲ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਦ੍ਰਿਸ਼ਤਾ ਪ੍ਰਭਾਵਿਤ ਹੋ ਸਕਦੀ ਹੈ। ਫਿਸ਼ਟੇਲ ਏਅਰ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਜੋਮਸੋਮ ਹਵਾਈ ਅੱਡੇ 'ਤੇ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ।ਜਹਾਜ਼ ਵਿਚ ਇੰਦਰ ਬਹਾਦੁਰ ਗੋਲੇ, ਪੁਰਸ਼ੋਤਮ ਗੋਲੇ, ਰਾਜਨ ਕੁਮਾਰ ਗੋਲੇ, ਮੀਕ ਗ੍ਰੇਟ, ਬਸੰਤ ਲਾਮਾ, ਗਣੇਸ਼ ਨਰਾਇਣ ਸ਼੍ਰੇਸ਼ਠ, ਰਵੀਨਾ ਸ਼੍ਰੇਸ਼ਠ, ਰਸ਼ਮੀ ਸ਼੍ਰੇਸ਼ਠ, ਰੋਜ਼ੀਨਾ ਸ਼੍ਰੇਸ਼ਠ, ਪ੍ਰਕਾਸ਼ ਸੁਨੁਵਰ, ਮਕਰ ਬਹਾਦੁਰ ਤਮਾਂਗ, ਰਾਮਮਯਾ ਤਮਾਂਗ, ਸੁਕੁਮਾਯਾ ਤਮਾਂਗ, ਤੁਲਸੀਦੇਵੀ ਕੁਮਾਰ ਤਮੰਗ, ਅਸ਼ੋਕ ਕੁਮਾਰ ਤਿੰਨ ਤ੍ਰਿਪਾਠੀ ਧਨੁਸ਼ ਤ੍ਰਿਪਾਠੀ, ਰਿਤਿਕਾ ਤ੍ਰਿਪਾਠੀ, ਯੁਵੀ ਵਿਲਨਰ ਅਤੇ ਵੈਭਵੀ ਬਾਂਡੇਕਰ ਸਮੇਤ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਯਾਰਕ 'ਚ ਨਾਈਕੀ ਦੇ ਪੋਸਟਰਾਂ 'ਤੇ ਦਸਤਾਰਧਾਰੀ ਹਰਸਹਿਜ ਸਿੰਘ ਦੀ ਹੋਈ ਬੱਲੇ ਬੱਲੇ (ਤਸਵੀਰਾਂ)
NEXT STORY