ਬੀਜਿੰਗ (ਵਾਰਤਾ/ਸ਼ਿਨਹੂਆ)-ਚੀਨ ’ਚ ਸਥਾਨਕ ਤੌਰ ’ਤੇ ਪ੍ਰਸਾਰਿਤ ਕੋਰੋਨਾ ਇਨਫੈਕਸ਼ਨ ਦੇ 37 ਨਵੇਂ ਮਾਮਲੇ ਦਰਜ ਹੋਏ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਕਮਿਸ਼ਨ ਦਾ ਕਹਿਣਾ ਹੈ ਕਿ ਸਥਾਨਕ ਤੌਰ ’ਤੇ ਪ੍ਰਸਾਰਿਤ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚੋਂ 24 ਅੰਦਰੂਨੀ ਮੰਗੋਲੀਆ, 5-5 ਮਾਮਲੇ ਝੇਜਿਆਂਗ ਤੇ ਹੰਨਾਨ, 10 ਸੂਬਾ ਪੱਧਰੀ ਖੇਤਰ ’ਚੋਂ ਕੋਰੋਨਾ ਇਨਫੈਕਸ਼ਨ ਦੇ 26 ਮਾਮਲੇ ਵਿਦੇਸ਼ੀ ਲੋਕਾਂ ਦੇ ਸੰਪਰਕ ’ਚ ਆਉਣ ਨਾਲ ਦਰਜ ਹੋਏ ਹਨ। ਇਨ੍ਹਾਂ ਤੋਂ ਇਲਾਵਾ ਕੋਰੋਨਾ ਇਨਫੈਕਸ਼ਨ ਦਾ ਕੋਈ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਤੇ ਨਾ ਹੀ ਇਸ ਦੌਰਾਨ ਇਨਫੈਕਸ਼ਨ ਨਾਲ ਕਿਸੇ ਦੀ ਵੀ ਮੌਤ ਹੋਈ ਹੈ।
ਚੀਨ ’ਚ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ ਵਧ ਕੇ 99,517 ਹੋ ਗਏ ਹਨ, ਇਨ੍ਹਾਂ ’ਚੋਂ ਕੁਲ 1222 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਦਕਿ 29 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸੇ ਮਿਆਦ ’ਚ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 93,659 ਹੋ ਗਈ ਹੈ, ਜਦਕਿ ਕੁਲ 4,636 ਲੋਕਾਂ ਦੀ ਮੌਤ ਕੋਰੋਨਾ ਇਨਫੈਕਸ਼ਨ ਨਾਲ ਹੋਈ ਹੈ। ਵੀਰਵਾਰ ਨੂੰ ਆਏ ਨਵੇਂ ਮਾਮਲਿਆਂ ’ਚ 43 ਮਾਮਲੇ ਬਿਨਾਂ ਲੱਛਣ ਦੇ ਹਨ। ਇਨ੍ਹਾਂ ’ਚੋਂ 20 ਬਾਹਰੋਂ ਆਏ ਹੋਏ ਹਨ।
ਅਫ਼ਗਾਨਿਸਤਾਨ ਦੀ ਅਰਥਵਿਵਸਥਾ ਸਾਡੀਆਂ ਅੱਖਾਂ ਸਾਹਮਣੇ ਹੋ ਰਹੀ ਢਹਿ-ਢੇਰੀ : ਸੰਯੁਕਤ ਰਾਸ਼ਟਰ
NEXT STORY