ਟ੍ਰੇਂਟਨ/ਅਮਰੀਕਾ (ਭਾਸ਼ਾ) : ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸ.ਈ.ਸੀ.) ਵਿਚ ਸ਼ਾਮਲ ਹੋਣ ਲਈ ਅਸਤੀਫਾ ਦੇਣ ਜਾ ਰਹੇ ਹਨ। ਉਹ ਦੇਸ਼ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਹਨ। ਏਜੰਸੀ ਨੇ ਇਕ ਬਿਆਨ ਵਿਚ ਮੰਗਲਵਾਰ ਨੂੰ ਦੱਸਿਆ ਕਿ 2008 ਤੋਂ ਸੂਬੇ ਦੇ ਚੋਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਰੂਪ ਵਿਚ ਸੇਵਾ ਦੇ ਰਹੇ ਗਰੇਵਾਲ 26 ਜੁਲਾਈ ਨੂੰ ਆਪਣਾ ਅਹੁਦਾ ਛੱਡ ਦੇਣਗੇ। ਉਹ ਐਸ.ਈ.ਸੀ. ਦੇ ਇਨਫੋਰਸਮੈਂਟ ਵਿਭਾਗ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਣਗੇ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ
ਗਵਰਨਰ ਫਿਲ ਮਰਫੀ ਨੇ ਗਰੇਵਾਲ ਨੂੰ ਉਨ੍ਹਾਂ ਦੇ ਪ੍ਰਸ਼ਾਸਨ ਦਾ ‘ਅਨਮੋਲ ਮੈਂਬਰ’ ਦੱਸਿਆ। ਉਨ੍ਹਾਂ ਕਿਹਾ ਕਿ ਉਹ ਐਸ.ਈ.ਸੀ. ਦਾ ਹਿੱਸਾ ਬਣਨਗੇ, ਜੋ ਦੇਸ਼ ਦੇ ਵਿੱਤੀ ਬਾਜ਼ਾਰਾਂ ਨੂੰ ਕੰਟਰੋਲ ਕਰਦਾ ਹੈ। ਉਥੇ ਹੀ ਗਰੇਵਾਲ ਨੇ ਇਕ ਬਿਆਨ ਵਿਚ ਕਿਹਾ, ‘ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਵਿਚ ਇਨਫੋਰਸਮੈਂਟ ਵਿਭਾਗ ਦੀ ਇਕ ਮਹੱਤਵਪੂਰਨ ਭੂਮਿਕਾ ਹੈ। ਮੈਂ ਜਨਤਕ ਸੇਵਕਾਂ ਦੀ ਇਕ ਪ੍ਰਤਿਭਾਸ਼ਾਲੀ ਟੀਮ ਨਾਲ ਕੰਮ ਕਰਨ ਲਈ ਉਤਸ਼ਾਇਤ ਹਾਂ ਤਾਂ ਜੋ ਦੁਰਾਚਾਰ ਨੂੰ ਦੂਰ ਕੀਤਾ ਜਾ ਸਕੇ, ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਜਾ ਸਕੇ ਅਤੇ ਨਿਵੇਸ਼ਕਾਂ ਦੀ ਰੱਖਿਆ ਕੀਤੀ ਜਾ ਸਕੇ।’
ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ
ਗੁਰਬੀਰ ਗਰੇਵਾਲ ਦਾ ਬਤੌਰ ਅਟਾਰਨੀ ਜਨਰਲ ਕਾਰਜਕਾਲ ਕਾਫ਼ੀ ਚਰਚਾ ਵਿਚ ਰਿਹਾ ਹੈ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਖ਼ਿਲਾਫ਼ ਵਾਤਾਵਰਣ ਅਤੇ ਕਿਫ਼ਾਇਤੀ ਦੇਖ਼ਭਾਲ ਐਕਟ ਨਾਲ ਜੁੜੇ ਮੁੱਦੇ ਸਮੇਤ ਕਈ ਮਾਮਲਿਆਂ ਵਿਚ ਮੁਕੱਦਮੇ ਦਾਇਰ ਕੀਤੇ। ਉਨ੍ਹਾਂ ਦੇ ਕਾਰਜਕਾਲ ਵਿਚ ਕਈ ਵੱਡੇ ਬਦਲਾਅ ਵੀ ਕੀਤੇ ਗਏ।
ਇਹ ਵੀ ਪੜ੍ਹੋ: ਪਾਕਿ ’ਚ ਵਿਆਹ ਦੀ ਇਜਾਜ਼ਤ ਮੰਗਣ 'ਤੇ ਕੁੜੀ ਦੇ ਪਿਓ ਨੇ ਕਤਲ ਕੀਤਾ ਨੌਜਵਾਨ, ਲਾਸ਼ ਦੇ ਟੋਟੇ ਕਰ ਨਦੀ ’ਚ ਸੁੱਟੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
UNSC ’ਚ ਬੋਲੇ ਵਿਦੇਸ਼ ਸਕੱਤਰ ਸ਼ਰਿੰਗਲਾ- ਕੁਝ ਦੇਸ਼ ਸਾਈਬਰ ਸਪੇਸ ਰਾਹੀਂ ਫੈਲਾ ਰਹੇ ਅੱਤਵਾਦ
NEXT STORY