ਕਾਠਮੰਡੂ (ਭਾਸ਼ਾ)- ਪਰਬਤਾਰੋਹੀ ਦਾਵਾ ਯਾਂਗਜੁਮ ਸ਼ੇਰਪਾ ਦੁਨੀਆ ਦੀਆਂ ਅੱਠ ਹਜ਼ਾਰ ਮੀਟਰ ਤੋਂ ਉੱਚੀਆਂ ਸਾਰੀਆਂ 14 ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਨੇਪਾਲੀ ਔਰਤ ਬਣ ਗਈ ਹੈ। ਇੰਟਰਨੈਸ਼ਨਲ ਮਾਊਂਟੇਨੀਅਰਿੰਗ ਐਂਡ ਕਲਾਈਬਿੰਗ ਫੈਡਰੇਸ਼ਨ ਨੇ ਇਨ੍ਹਾਂ ਸਾਰੀਆਂ ਚੋਟੀਆਂ ਨੂੰ ਅੱਠ ਹਜ਼ਾਰ ਮੀਟਰ ਤੋਂ ਵੱਧ ਉੱਚਾ ਮੰਨਿਆ ਹੈ। ਫੈਡਰੇਸ਼ਨ ਮੁਤਾਬਕ ਦਾਵਾ ਨੇ ਨਵਾਂ ਰਿਕਾਰਡ ਬਣਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨੀਮਾ ਰਿੰਜੀ ਸ਼ੇਰਪਾ ਨੇ ਬਣਾਇਆ ਵਿਸ਼ਵ ਰਿਕਾਰਡ, ਛੋਟੀ ਉਮਰ 'ਚ ਸਰ ਕੀਤੀਆਂ 14 ਚੋਟੀਆਂ
ਦੋਲਖਾ ਜ਼ਿਲੇ ਦੀ ਰਾਲਿੰਗ ਘਾਟੀ 'ਚ ਜਨਮੀ ਪਰਬਤਾਰੋਹੀ ਦਾਵਾ (33) ਬੁੱਧਵਾਰ ਸਵੇਰੇ ਤਿੱਬਤ 'ਚ ਸਥਿਤ ਮਾਊਂਟ ਸ਼ਿਸ਼ਾਪੰਗਮਾ (8.027 ਮੀਟਰ) 'ਤੇ ਸਫਲਤਾਪੂਰਵਕ ਪਹੁੰਚ ਗਈ। ਦਾਵਾ ਨੇ ਕਿਹਾ ਕਿ ਉਹ ਹੁਣ ਅੱਠ ਹਜ਼ਾਰ ਮੀਟਰ ਜਾਂ ਇਸ ਤੋਂ ਵੱਧ ਉਚਾਈ ਵਾਲੀਆਂ ਸਾਰੀਆਂ 14 ਚੋਟੀਆਂ 'ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਪਰਬਤਾਰੋਹੀ ਬਣ ਗਈ ਹੈ। ਇਸ ਤੋਂ ਪਹਿਲਾਂ 2012 ਵਿੱਚ ਉਹ ਸਿਰਫ਼ 21 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ (8,848.86 ਮੀਟਰ) ਤੱਕ ਪਹੁੰਚੀ ਸੀ। ਉਸਨੇ 2014 ਵਿੱਚ ਦੂਜੀ ਸਭ ਤੋਂ ਉੱਚੀ ਚੋਟੀ, ਮਾਉਂਟ ਕੇ-2 (8,611 ਮੀਟਰ) 'ਤੇ ਵੀ ਚੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਹ ਮਾਊਂਟ ਚੋ ਓਯੂ, ਲੋਹਤਸੇ, ਕੰਚਨਜੰਗਾ, ਮਨਾਸਲੂ, ਧੌਲਾਗਿਰੀ, ਅੰਨਪੂਰਨਾ, ਨਾਗਾਪਰਵਤ, ਬ੍ਰੌਡ ਪੀਕ, ਜੀ-1, ਜੀ-2 ਅਤੇ ਮਕਾਲੂ ਵਰਗੇ ਅੱਠ ਹਜ਼ਾਰ ਮੀਟਰ ਤੋਂ ਵੱਧ ਉੱਚੇ ਪਹਾੜਾਂ 'ਤੇ ਵੀ ਚੜ੍ਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿਡਨੀ 'ਚ 20 ਅਕਤੂਬਰ ਨੂੰ ਕਰਵਾਏ ਜਾਣਗੇ ਅਥਲੈਟਿਕਸ ਅਤੇ ਵਾਲੀਬਾਲ ਮੁਕਾਬਲੇ
NEXT STORY