ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਜ਼ ਸਰਕਾਰ ਨੇ ਵਿਦਿਆਰਥੀਆਂ ਦੀ ਮਦਦ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ। ਅਜਿਹੇ ਵਿਦਿਆਰਥੀ ਜੋ ਕਿ ਘਰਾਂ ਤੋਂ ਦੂਰ ਬਾਹਰ ਜਾ ਕੇ ਪੜ੍ਹਾਈ ਕਰਦੇ ਹਨ ਉਨ੍ਹਾਂ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 1000 ਡਾਲਰ ਤੱਕ ਦੇ ਵਜ਼ੀਫ਼ਿਆਂ ਦਾ ਐਲਾਨ ਕੀਤਾ ਗਿਆ ਹੈ। ਪਰਿਵਾਰਕ ਭਾਈਚਾਰਕ ਸਬੰਧਾਂ ਅਤੇ ਅਪਾਹਜ਼ਤਾ ਭਲਾਈ ਵਿਭਾਗ ਦੇ ਮੰਤਰੀ ਗੈਰੇਥ ਵਾਰਡ ਨੇ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਇਹ ਵਜ਼ੀਫ਼ੇ ਅਜਿਹੇ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।
ਉਕਤ ਵਜ਼ੀਫ਼ਿਆਂ ਦੇ ਇੱਛੁਕ ਵਿਦਿਆਰਥੀ ਨਿਊ ਸਾਊਥ ਵੇਲਜ਼ ਦੇ ਹਾਈ ਸਕੂਲਾਂ (10ਵੀਂ, 11ਵੀਂ ਜਾਂ 12ਵੀਂ), ਜਾਂ ਟੈਫੇ ਬਰਾਬਰ ਹੋ ਸਕਦੇ ਹਨ। ਸਕੂਲ ਆਧਾਰਿਤ ਅਪ੍ਰੈਂਟਿਸ ਜਾਂ ਟ੍ਰੇਨੰਗ ਜਾਂ ਵੈਟ (VET) ਦੇ ਵਿਦਿਆਰਥੀਆਂ (2021) ਲਈ ਵੀ ਖੁੱਲ੍ਹੇ ਹਨ। ਸਿੱਖਿਆ ਅਤੇ ਮੁੱਢਲੀ ਬਚਪਨ ਦੀ ਪੜ੍ਹਾਈ ਸਬੰਧੀ ਮੰਤਰੀ ਸਾਰਾਹ ਮਿਸ਼ੈਲ ਨੇ ਕਿਹਾ ਕਿ ਉਕਤ ਵਜ਼ੀਫ਼ੇ ਅਜਿਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਮਦਦ ਕਰਨਗੇ ਜਿਹੜੇ ਕਿ ਕੋਰੋਨਾ ਕਾਰਨ ਆਰਥਿਕ ਹਾਲਤਾਂ ਅੰਦਰ ਆਪਣੀ ਪੜ੍ਹਾਈ ਦਾ ਖਰਚ ਨਹੀਂ ਉਠਾ ਪਾ ਰਹੇ। ਉਕਤ ਵਜ਼ੀਫ਼ਿਆਂ ਲਈ ਅਰਜ਼ੀਆਂ ਦੀ ਆਖਰੀ ਤਾਰੀਖ਼ 19 ਫਰਵਰੀ, 2021 ਦੀ ਰੱਖੀ ਗਈ ਹੈ ਅਤੇ ਇਨ੍ਹਾਂ ਵਿਚਲੇ ਲਾਭਕਾਰੀਆਂ ਦਾ ਐਲਾਨ ਦੂਸਰੀ ਟਰਮ ਦੇ ਦੌਰਾਨ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ https://www.facs.nsw.gov.au/families/support-programs/all-families/dcj-scholarships ਤੋਂ ਲਈ ਜਾ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਮਸ਼ਹੂਰ ਰੇਗਿਸਤਾਨ 'ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ 'ਬਿੱਲੀ'
ਐਨ.ਐਸ.ਡਬਲਯੂ. ਸਰਕਾਰ ਦੀ ਸੈਰ ਸਪਾਟਾ ਅਤੇ ਪ੍ਰਮੁੱਖ ਈਵੈਂਟਸ ਏਜੰਸੀ, ਡੈਸਟੀਨੇਸ਼ਨ ਐਨ.ਐਸ.ਡਬਲਯੂ., ਬੈਠਕਾਂ ਅਤੇ ਈਵੈਂਟਸ ਆਸਟ੍ਰੇਲੀਆ (MEA) ਅਤੇ ਛੇ ਡੈਸਟੀਨੇਸ਼ਨ ਨੈੱਟਵਰਕ ਦੇ ਪ੍ਰਤੀਨਿਧਾਂ ਸਮੇਤ ਇੱਕ ਪੈਨਲ ਦੁਆਰਾ ਕੀਤੀ ਗਈ ਚੋਣ ਦੇ ਬਾਅਦ, 12 ਡਿਪਲੋਮਾ ਆਫ ਈਵੈਂਟ ਮੈਨੇਜਮੈਂਟ ਪ੍ਰਾਪਤ ਕਰਨ ਵਾਲਿਆਂ ਦੀ ਘੋਸ਼ਣਾ ਕੀਤੀ ਗਈ ਹੈ।ਇਹਨਾਂ ਦੇ ਵੇਰਵਾ ਹੇਠ ਦਿੱਤਾ ਗਿਆ ਹੈ।
ਐਰੋਨ ਬਾਈਕੇਰਕ - ਐਲਬਰੀ
ਜੇਮਜ਼ ਰੌਜਰਜ਼ - ਬ੍ਰਾਂਸਟਨ
ਜੋ ਐਨ ਵਿਲੀਅਮਜ਼ - ਨੈਲਸਨ ਬੇ
ਜੁਮਾਣਾ ਸ਼ਰੀਫਰ - ਕੌਫੀ ਕੈਂਪ
ਕੈਲੀ ਬ੍ਰਾਊਨ - ਬਰਿਲ ਲੇਕ
ਕੇਰਸਟੀ ਮਾਰਟਿਨ - ਥਰਮੀਅਰ
ਲੀਸਾ ਪੈਕ - ਮੂਨਬੀ
ਮੈਗਡੇਲੈਨਾ ਮੇਜਰ - ਕੈਸੀਨੋ
ਮੀਰੀਅਮ ਹਿਊਜ਼ਨ - ਐਡੇਲੌਂਗ
ਸਾਰਾ ਵੇਟਮੈਨ - ਕੈਨਬੇਨ
ਸ਼ੈਨਨ ਬੋਟਨ - ਬ੍ਰੋਕਨ ਹਿੱਲ
ਸਟੀਵੀ ਸਮਿਥ - ਕੋਬਾਰਗੋ
ਨੌਕਰੀਆਂ, ਨਿਵੇਸ਼, ਸੈਰ ਸਪਾਟਾ ਅਤੇ ਪੱਛਮੀ ਸਿਡਨੀ ਸਟੂਅਰਟ ਆਇਰਸ ਦੇ ਐਨ.ਐਸ.ਡਬਲਯੂ. ਮੰਤਰੀ ਨੇ ਦੱਸਿਆ ਕਿ ਮੈਂ ਉਨ੍ਹਾਂ 12 ਸਕਾਲਰਸ਼ਿਪ ਪ੍ਰਾਪਤ ਕਰਤਾਵਾਂ ਨੂੰ ਵਧਾਈ ਦਿੰਦਾ ਹਾਂ ਜਿਹੜੇ ਪਹਿਲਾਂ ਹੀ ਆਪਣੇ ਸਥਾਨਕ ਭਾਈਚਾਰਿਆਂ ਲਈ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਸਫ਼ਲਤਾ ਦੀ ਕਾਮਨਾ ਕਰਦੇ ਹਾਂ ਜਦੋਂ ਉਹ ਡਿਪਲੋਮਾ ਅਧਿਐਨ ਸ਼ੁਰੂ ਕਰਦੇ ਹਨ ਅਤੇ ਪ੍ਰੋਗਰਾਮਾਂ ਦੇ ਖੇਤਰ ਵਿਚ ਆਪਣੀ ਯਾਤਰਾ ਜਾਰੀ ਰੱਖਦੇ ਹਨ।
ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਭਾਰਤ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
NEXT STORY