ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਆਕਲੈਂਡ ਦੇ ਇਕ ਅਪਾਰਟਮੈਂਟ ਵਿਚ ਮੈਥਮਫੈਟਾਮਾਈਨ ਦੀ ਵੱਡੀ ਮਾਤਰਾ ਮਿਲਣ ਦੇ ਬਾਅਦ ਦੋ ਬ੍ਰਿਟਿਸ਼ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਡਰੱਗ ਦਾ ਬਾਜ਼ਾਰੀ ਮੁੱਲ ਲੱਖਾਂ ਡਾਲਰਾਂ ਵਿਚ ਹੈ। ਪੁਲਸ ਨੇ ਦੱਸਿਆ ਕਿ ਉਹ ਦੇਸ਼ ਵਿਚ ਕੰਮ ਕਰ ਰਹੇ ਵਿਦੇਸ਼ੀ ਅਪਰਾਧੀ ਸੰਗਠਨ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਨੂੰ ਉਹ ਆਪਰੇਸ਼ਨ ਐਕਸੈਸ ਕਹਿ ਰਹੇ ਹਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਹਫਤੇ ਅਪਾਰਟਮੈਂਟ ਦੀ ਤਲਾਸ਼ੀ ਲਈ ਅਤੇ ਗੱਤੇ ਦੇ ਪੈਕਿੰਗ ਬਕਸੇ ਦੇ ਅੰਦਰ ਪਲਾਸਟਿਕ ਦੇ ਭੰਡਾਰਨ ਕੰਟੇਨਰ ਪਾਏ ਜੋ 200ਕਿਲੋਗ੍ਰਾਮ (441 ਪੌਂਡ) ਮੈਥ ਦੇ ਨਾਲ ਭਰੇ ਹੋਏ ਸਨ, ਇਨ੍ਹਾਂ ਦੀ ਬਾਜ਼ਾਰੀ ਕੀਮਤ 144 ਮਿਲੀਅਨ ਨਿਊਜ਼ੀਲੈਂਡ ਡਾਲਰ (93 ਮਿਲੀਅਨ ਡਾਲਰ) ਹੈ।
ਜਾਸੂਸ ਇੰਸਪੈਕਟਰ ਪੌਲ ਨਿਊਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਅਪਾਰਟਮੈਂਟ ਵਿਚ ਇਕ 60 ਸਾਲਾ ਵਿਅਕਤੀ ਅਤੇ ਆਕਲੈਂਡ ਹਵਾਈ ਅੱਡੇ 'ਤੇ ਇਕ 49 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਦੋਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ 'ਤੇ ਸਪਲਾਈ ਕਰਨ ਦੇ ਇਰਾਦੇ ਨਾਲ ਮੈਥਮਫੈਟਾਮਾਈਨ ਰੱਖਣ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਮੁਤਾਬਕ,''ਅਸੀਂ ਵਿਦੇਸ਼ਾਂ ਵਿਚ ਪੁਲਸ ਸੰਪਰਕ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੇ ਹਾਂ।''
ਸਮਝੌਤਾ ਐਕਸਪ੍ਰੈਸ ਤੋਂ ਬਾਅਦ ਪਾਕਿਸਤਾਨ ਨੇ ਹੁਣ ਰੋਕੀ ਥਾਰ ਐਕਸਪ੍ਰੈਸ
NEXT STORY