ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਨੇ ਵੀਰਵਾਰ ਨੂੰ ਕਿਹਾ ਕਿ ਉਹ ਹਾਂਗਕਾਂਗ ਦੇ ਨਾਲ ਆਪਣੇ ਸੰਬੰਧਾਂ ਦੀ ਸੈਟਿੰਗ ਦੀ ਸਮੀਖਿਆ ਕਰ ਰਿਹਾ ਸੀ। ਇਸ ਵਿਚ ਹਵਾਲਗੀ ਵਿਵਸਥਾ, ਰਣਨੀਤਕ ਵਸਤਾਂ ਦੇ ਨਿਰਯਾਤ 'ਤੇ ਕੰਟਰੋਲ ਅਤੇ ਯਾਤਰਾ ਸਲਾਹ ਸ਼ਾਮਲ ਹਨ। ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਇਕ ਬਿਆਨ ਵਿਚ ਕਿਹਾ,''ਹਾਂਗਕਾਂਗ ਦੇ ਲਈ ਇਕ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਪਾਸ ਕਰਨ ਦੇ ਚੀਨ ਦੇ ਫੈਸਲੇ ਨੇ ਉੱਥੇ ਅੰਤਰਰਾਸ਼ਟਰੀ ਯੂਨੀਅਨ ਦੇ ਲਈ ਮਾਹੌਲ ਨੂੰ ਮੂਲ ਰੂਪ ਨਾਲ ਬਦਲ ਦਿੱਤਾ ਹੈ।'' ਨਿਊਜ਼ੀਲੈਂਡ ਹਾਂਗਕਾਂਗ 'ਤੇ ਇਸ ਕਾਨੂੰਨ ਦੇ ਲਾਗੂ ਹੋਣ ਕਾਰਨ ਡੂੰਘੀ ਚਿੰਤਾ ਵਿਚ ਹੈ।
ਇਹ ਐਲਾਨ ਗੁਆਂਡੀ ਆਸਟ੍ਰੇਲੀਆ ਵੱਲੋਂ ਹਾਂਗਕਾਂਗ ਦੇ ਨਾਲ ਹਵਾਲਗੀ ਸਮਝੌਤੇ ਨੂੰ ਮੁਅੱਤਲ ਕਰਨ ਦੇ ਤੁਰੰਤ ਬਾਅਦ ਕੀਤਾ ਗਿਆ। ਇਸ ਦੇ ਇਲਾਵਾ ਆਸਟ੍ਰੇਲੀਆ ਦੀ ਸਰਕਾਰ ਨੇ ਆਸਟ੍ਰੇਲੀਆਈ ਸਮਾਰਟ ਟ੍ਰੈਵਲ ਵੈਬਸਾਈਟ 'ਤੇ ਆਪਣੇ ਨਾਗਰਿਕਾ ਨੂੰ ਹਾਂਗਕਾਂਗ ਦੀ ਯਾਤਰਾ ਬਾਰੇ ਚੇਤਾਵਨੀ ਦਿੱਤੀ ਹੈ। ਪੀਟਰਜ਼ ਨੇ ਕਿਹਾ ਕਿ ਸਰਕਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਾਂਗਕਾਂਗ ਦੇ ਸੰਬੰਧ ਵਿਚ ਨਿਊਜ਼ੀਲੈਂਡ ਦੀਆਂ ਸਾਰੀਆਂ ਨੀਤੀਗਤ ਵਿਵਸਥਾਵਾਂ ਦੀ ਸਮੀਖਿਆ ਕਰਨ ਤਾਂ ਜੋ ਅੱਗੇ ਵੱਧਦੇ ਹੋਏ ਸਾਡੇ ਸਹਿਯੋਗ ਦੀ ਪ੍ਰਕਿਰਤੀ ਦਾ ਨਿਰਧਾਰਨ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ-19 ਦੇ ਤਿੰਨ ਨਵੇਂ ਮਾਮਲੇ ਦਰਜ, ਕੁੱਲ ਗਿਣਤੀ ਹੋਈ 1190
ਵਿਦੇਸ਼ ਮੰਤਰੀ ਨੇ ਕਿਹਾ,''ਨਿਊਜ਼ੀਲੈਂਡ ਹਾਂਗਕਾਂਗ ਦੀ ਖੁਸ਼ਹਾਲੀ ਅਤੇ ਸਥਿਰਤਾ ਵਿਚ ਅੰਤਰਰਾਸ਼ਟਰੀ ਭਾਈਚਾਰੇ ਦੇ ਮਹੱਤਵਪੂਰਣ ਅਤੇ ਲੰਬੇ ਸਮੇਂ ਤੋਂ ਹਿੱਸੇਦਾਰੀ ਸਾਂਝੀ ਕਰਦਾ ਹੈ। ਅਸੀਂ ਹਾਂਗਕਾਂਗ ਦੇ ਲੋਕਾਂ ਉੱਤੇ ਕਾਨੂੰਨ ਦੇ ਪ੍ਰਭਾਵ ਦੀ ਨਿਗਰਾਨੀ ਕਰਨਾ ਜਾਰੀ ਰੱਖਾਂਗੇ, ਜਿਸ ਨਾਲ ਅਸੀਂ ਨੇੜਲੇ ਸੰਬੰਧ ਸਾਂਝੇ ਕੀਤੇ ਹਨ।'' ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਨਿਊਜ਼ੀਲੈਂਡ ਨੇ ਆਪਣੇ ਫਾਈਵ ਆਈਜ਼ ਦੇ ਭਾਈਵਾਲਾਂ ਦੀ ਸਥਿਤੀ ਸਾਂਝੀ ਕੀਤੀ ਹੈ, ਇੱਕ ਸੁਰੱਖਿਆ ਗੱਠਜੋੜ ਜਿਸ ਵਿਚ ਅਮਰੀਕਾ, ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਸ਼ਾਮਲ ਹਨ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੈਰੀਸ ਪਾਇਨੇ ਨੇ ਬੁੱਧਵਾਰ ਰਾਤ ਨੂੰ ਫਾਈਵ ਆਈਜ਼ ਦੇ ਖੁਫੀਆ ਗੱਠਜੋੜ ਵਿਚ ਆਪਣੇ ਹਮਰੁਤਬਿਆਂ ਨਾਲ ਹਾਂ ਕਾਂਗ ਬਾਰੇ ਇੱਕ ਟੈਲੀਕਾਨਫਰੰਸ ਕੀਤੀ।
ਨਿਊਜ਼ੀਲੈਂਡ 'ਚ ਕੋਵਿਡ-19 ਦੇ ਤਿੰਨ ਨਵੇਂ ਮਾਮਲੇ ਦਰਜ, ਕੁੱਲ ਗਿਣਤੀ ਹੋਈ 1190
NEXT STORY