ਆਕਲੈਂਡ - ਨਿਊਜ਼ੀਲੈਂਡ ਸਰਕਾਰ ਨੇ ਬੁੱਧਵਾਰ ਇਕ ਇਤਿਹਾਸਕ ਫੈਸਲਾ ਲਿਆ। ਸਰਕਾਰ ਨੇ 'ਮਿਸਕੈਰਿਜ' ਅਤੇ 'ਸਟਿਲਬਰਥ' ਦੌਰਾਨ ਜੋੜੇ ਨੂੰ 3 ਦਿਨ ਦੀ 'ਪੇਡ ਲੀਵ' ਦੀ ਇਜਾਜ਼ਤ ਦੇ ਦਿੱਤੀ ਹੈ। ਅਜਿਹਾ ਕਰਨ ਵਾਲਾ ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਨਿਊਜ਼ੀਲੈਂਡ ਵਿਚ ਇਸ ਬਿੱਲ ਨੂੰ ਪੇਸ਼ ਕਰਦੇ ਹੋਏ ਉਥੋਂ ਦੀ ਇਕ ਸੰਸਦ ਮੈਂਬਰ ਨੇ ਆਖਿਆ ਕਿ ਮਿਸਕੈਰਿਜ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ, ਜੋ ਇਸ ਦੇ ਲਈ 'ਸਿੱਕ ਲੀਵ' ਲੈਣ ਦੀ ਲੋੜ ਪਵੇ। ਇਹ ਇਕ ਤਰ੍ਹਾਂ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਸ ਤੋਂ ਸੰਭਲਣ ਦਾ ਮੌਕਾ ਸਭ ਨੂੰ ਮਿਲਣਾ ਚਾਹੀਦਾ ਹੈ। ਇਸ ਕਾਰਣ ਨਿਊਜ਼ੀਲੈਂਡ ਸਰਕਾਰ ਨੇ ਜੋੜੇ ਲਈ ਮਿਸਕੈਰਿਜ ਲੀਵ ਦਾ ਪ੍ਰਬੰਧ ਕੀਤਾ ਹੈ। ਮਿਸਕੈਰਿਜ ਤੋਂ ਬਾਅਦ ਮਰਦ ਆਪਣੇ ਪਾਰਟਨਰ ਲਈ ਇਸ ਤਰ੍ਹਾਂ ਨਾਲ ਪੇਡ ਲੀਵ ਦਾ ਪ੍ਰਬੰਧ ਕਰਨ ਵਾਲਾ ਨਿਊਜ਼ੀਲੈਂਡ ਪਹਿਲਾ ਦੇਸ਼ ਹੈ। ਇਹ ਪ੍ਰਬੰਧ ਸਟਿਲਬਰਥ ਦੇ ਮਾਮਲੇ ਵਿਚ ਵੀ ਲਾਗੂ ਹੋਵੇਗਾ। ਇੰਨਾ ਹੀ ਨਹੀਂ ਸਰੋਗੇਸੀ ਨਾਲ ਬੱਚਾ ਪੈਦਾ ਕਰਨ ਦੀ ਸੂਰਤ ਵਿਚ ਮਿਸਕੈਰਿਜ ਹੁੰਦਾ ਹੈ ਤਾਂ ਦੋਹਾਂ ਪਾਰਟਨਰ 'ਤੇ ਵੀ ਇਸ ਨੂੰ ਲਾਗੂ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜੋ - ਨੱਕ 'ਚ ਲਾਈ ਜਾਵੇਗੀ ਕੋਰੋਨਾ ਵੈਕਸੀਨ, 30 ਲੋਕਾਂ 'ਤੇ ਪ੍ਰੀਖਣ ਕਰ ਰਹੀ ਆਕਸਫੋਰਡ ਯੂਨੀਵਰਸਿਟੀ
'ਮਿਸਕੈਰਿਜ' ਤੇ 'ਸਟਿਲਬਰਥ' ਦਾ ਕੀ ਹੈ ਭਾਵ?
ਨਿਊਜ਼ੀਲੈਂਡ ਵਿਚ ਮਿਸਕੈਰਿਜ ਕਿੰਨਾ ਆਮ ਹੈ, ਇਸ ਦਾ ਅੰਦਾਜ਼ਾ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ। ਬਿੱਲ ਪੇਸ਼ ਕਰਨ ਵੇਲੇ ਸੰਸਦ ਮੈਂਬਰ ਜਿਨੀ ਐਂਡਰਸਨ ਨੇ ਦੱਸਿਆ ਕਿ ਉਥੇ ਹਰ 4 ਵਿਚੋਂ ਇਕ ਮਹਿਲਾ ਨੇ ਜ਼ਿੰਦਗੀ ਵਿਚ ਮਿਸਕੈਰਿਜ ਦਾ ਸਾਹਮਣਾ ਕੀਤਾ ਹੈ। 'ਅਮਰੀਕਨ ਸੋਸਾਇਟੀ ਫਾਰ ਰਿਪ੍ਰੋਡੱਕਟਿਵ ਹੈਲਥ' ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ਵਿਚ ਘਟੋ-ਘੱਟ 30 ਫੀਸਦੀ ਪ੍ਰੈਗਨੈਂਸੀ ਮਿਸਕੈਰਿਜ ਕਾਰਣ ਖਤਮ ਹੋ ਜਾਂਦੀਆਂ ਹਨ। 'ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ' ਮੁਤਾਬਕ ਭਾਰਤ ਵਿਚ ਇਹ ਅੰਕੜਾ 15 ਫੀਸਦੀ ਹੈ। ਮੈਡੀਕਲ ਸਾਇੰਸ ਦੀ ਭਾਸ਼ਾ ਵਿਚ ਇਸ ਨੂੰ 'ਸਪਾਨਟੇਨਸ ਆਬੋਰਸ਼ਨ' ਜਾਂ ਪ੍ਰੈਗਨੈਂਸੀ ਲਾਸ' ਵੀ ਕਹਿੰਦੇ ਹਨ।
ਇਹ ਵੀ ਪੜੋ - ਕੋਰੋਨਾ ਕਾਲ 'ਚ ਕੈਨੇਡਾ ਇਨ੍ਹਾਂ ਮੁਲਕਾਂ ਲਈ ਸ਼ੁਰੂ ਕਰਨ ਜਾ ਰਿਹੈ ਫਲਾਈਟਾਂ, ਏਅਰ ਕੈਨੇਡਾ ਤਿਆਰੀ 'ਚ
'ਸਟਿਲਬਰਥ' ਦਾ ਭਾਵ ਹੈ ਕਿ ਬੱਚਾ ਜਦ ਪੈਦਾ ਹੁੰਦਾ ਹੋਇਆ ਤਾਂ ਉਸ ਵਿਚ ਜਾਨ ਨਹੀਂ ਸੀ। ਇਸ ਨੂੰ ਬੱਚਾ ਪੈਦਾ ਹੋਣਾ ਵੀ ਮੰਨਿਆ ਜਾਂਦਾ ਹੈ ਅਤੇ ਡਿਲਿਵਰੀ ਦੀ ਕੈਟੇਗਰੀ ਵਿਚ ਹੀ ਰੱਖਿਆ ਗਿਆ ਹੈ ਕਿਉਂਕਿ ਜੇ ਬੱਚਾ ਸਿਹਤਮੰਦ ਹੁੰਦਾ ਹੈ ਤਾਂ ਮਾਂ ਨੂੰ ਉਸ ਨੂੰ ਸਤਨਪਾਨ ਕਰਾਉਣਾ ਹੁੰਦਾ ਹੈ ਅਤੇ ਦੇਖਭਾਲ ਕਰਨੀ ਹੁੰਦੀ ਹੈ। ਇਸ ਕਾਰਣ 6 ਮਹੀਨੇ ਲਈ ਛੁੱਟੀ ਦਾ ਪ੍ਰਬੰਧ ਭਾਰਤ ਵਿਚ ਹੈ।
ਇਹ ਵੀ ਪੜ੍ਹੋ - ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ
ਨਿਊਜ਼ੀਲੈਂਡ 'ਚ ਮਹਿਲਾਵਾਂ ਲਈ ਅਧਿਕਾਰ
ਮਹਿਲਾਵਾਂ ਦੇ ਹਿੱਤ ਲਈ ਕਾਨੂੰਨ ਬਣਾਉਣ ਵਿਚ ਨਿਊਜ਼ੀਲੈਂਡ ਹਮੇਸ਼ਾ ਤੋਂ ਮੋਹਰੀ ਰਿਹਾ ਹੈ। ਘਰੇਲੂ ਹਿੰਸਾ ਤੋਂ ਪ੍ਰਭਾਵਿਤ ਮਹਿਲਾਵਾਂ ਲਈ ਉਥੇ 10 ਦਿਨ ਦੀਆਂ ਹੋਰ ਸਾਲਾਨਾ ਛੁੱਟੀਆਂ ਦਾ ਪ੍ਰਬੰਧ ਹੈ। ਫਿਲੀਪੀਂਸ ਤੋਂ ਬਾਅਦ ਅਜਿਹਾ ਕਰਨ ਵਾਲਾ ਉਹ ਦੂਜਾ ਦੇਸ਼ ਹੈ। 40 ਸਾਲ ਤੱਕ ਉਥੇ ਆਬੋਰਸ਼ਨ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ, ਜਿਸ ਨੂੰ ਪਿਛਲੇ ਹੀ ਸਾਲ ਹਟਾਇਆ ਗਿਆ। ਹੁਣ ਇਸ ਨੂੰ ਹੈਲਥ ਕੰਡੀਸ਼ਨ ਮੰਨਦੇ ਹੋਏ ਇਸ 'ਤੇ ਫੈਸਲਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਜ਼ਿਆਦਾਤਰ ਕਾਨੂੰਨ ਦਾ ਕ੍ਰੈਡਿਟ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੂੰ ਜਾਂਦਾ ਹੈ। ਸਾਲ 2016 ਵਿਚ ਜਦ ਜੇਸਿੰਡਾ ਪ੍ਰਧਾਨ ਮੰਤਰੀ ਚੁਣੀ ਗਈ ਤਾਂ ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ। ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ 2018 ਵਿਚ ਬੱਚੀ ਨੂੰ ਜਨਮ ਦਿੱਤਾ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਦੂਜੀ ਨੇਤਾ ਸੀ। ਉਸੇ ਸਾਲ ਉਹ ਆਪਣੇ ਬੱਚੇ ਨਾਲ ਸੰਯੁਕਤ ਰਾਸ਼ਟਰ ਮਹਾਸਭਾ ਵੀ ਪਹੁੰਚੀ। ਕੋਰੋਨਾ ਮਹਾਮਾਰੀ ਦੌਰਾਨ ਵੀ ਉਨ੍ਹਾਂ ਨੇ ਕਈ ਚੰਗੇ ਕੰਮ ਕੀਤੇ, ਜਿਸ ਦੀ ਦੁਨੀਆ ਭਰ ਵਿਚ ਤਾਰੀਫ ਹੋਈ।
ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ
ਉੱਤਰ ਕੋਰੀਆ ਨੇ ਮਿਜ਼ਾਈਲ ਪ੍ਰੀਖਣਾਂ ਦੀ ਕੀਤੀ ਪੁਸ਼ਟੀ
NEXT STORY