ਵੈਲਿੰਗਟਨ (ਏਜੰਸੀ) :- ਨਿਊਜ਼ੀਲੈਂਡ ਵਿੱਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 6,460 ਨਵੇਂ ਕਮਿਊਨਿਟੀ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਮਾਮਲਿਆਂ ਦੀ ਸੰਖਿਆ ਦਾ ਸੱਤ ਦਿਨਾਂ ਰੋਲਿੰਗ ਔਸਤ ਹੁਣ 6,825 ਹੈ।
ਮੰਤਰਾਲਾ ਨੇ ਦੱਸਿਆ ਕਿ 423 ਮਰੀਜ਼ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿਚੋਂ ਆਈ.ਸੀ.ਯੂ. ਜਾਂ ਐੱਚ.ਡੀ.ਯੂ. ਵਿੱਚ 7 ਮਾਮਲੇ ਸ਼ਾਮਲ ਹਨ। ਇਸ ਦੌਰਾਨ 20 ਹੋਰ ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋਈ ਹੈ। ਮੰਤਰਾਲਾ ਅਨੁਸਾਰ ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਯਾਤਰਾ ਕਰਕੇ ਸਵਦੇਸ਼ ਪਰਤੇ 166 ਯਾਤਰੀਆਂ ਵਿਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਹਨ। ਨਿਊਜ਼ੀਲੈਂਡ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ 13,45,175 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ।
ਦੁਨੀਆ ਦਾ ਡਸਟਬਿਨ ਬਣਦਾ ਜਾ ਰਿਹੈ ਪਾਕਿਸਤਾਨ
NEXT STORY