ਮੈਦੁਗੁੜੀ (ਭਾਸ਼ਾ)- ਉੱਤਰੀ-ਪੂਰਬੀ ਨਾਈਜੀਰੀਆ ਵਿੱਚ ਇਸਲਾਮਿਕ ਕੱਟੜਪੰਥੀਆਂ ਨੇ 8 ਕਿਸਾਨਾਂ ਦਾ ਕਤਲ ਕਰ ਦਿੱਤਾ ਅਤੇ 10 ਕਿਸਾਨਾਂ ਨੂੰ ਅਗਵਾ ਕਰ ਲਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਵੀਰਵਾਰ ਨੂੰ ਬੋਰਨੋ ਰਾਜ ਦੇ ਮਾਫਾ ਜ਼ਿਲ੍ਹੇ ’ਚ ਹਮਲਾ ਕਰਕੇ ਕਿਸਾਨਾਂ ਦੇ ਗਲ ਵੱਢ ਦਿੱਤੇ।
ਇਹ ਵੀ ਪੜ੍ਹੋ: US ਕਾਂਗਰਸ ਦੇ ਸਾਂਝੇ ਸੈਸ਼ਨ 'ਚ ਮੋਦੀ ਦੇ ਸੰਬੋਧਨ ਦੌਰਾਨ 79 ਵਾਰ ਵੱਜੀਆਂ ਤਾੜੀਆਂ, 15 ਵਾਰ ਮਿਲਿਆ ਸਟੈਂਡਿੰਗ ਓਵੇਸ਼ਨ
ਸੂਬੇ ਦੇ ਗਵਰਨਰ ਬਾਬਾਗਾਨਾ ਜੁਮੁਲ ਨੇ ਕਿਹਾ ਕਿ ਇਹ ਹਮਲਾ ਸਰਕਾਰ ਦੀ ਉਸ ਸਫ਼ਲ ਕੋਸ਼ਿਸ਼ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਹੈ, ਜਿਸ ਤਹਿਤ ਬੋਰਨੋ ਵਿੱਚ ਉਜੜੇ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਵਾਪਸ ਵਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੁਰੱਖਿਆ ਬਲਾਂ ਦੇ ਨਾਲ ਹੀ ਸਥਾਨਕ ਵਾਸੀਆਂ ਨੂੰ ਵੀ ਵਾਧੂ ਸਾਵਧਾਨੀ ਵਰਤਣ ਦਾ ਅਪੀਲ ਕੀਤੀ।
ਇਹ ਵੀ ਪੜ੍ਹੋ: PM ਮੋਦੀ ਨੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡੇਨ ਨੂੰ ਤੋਹਫ਼ੇ ’ਚ ਦਿੱਤਾ ਪ੍ਰਯੋਗਸ਼ਾਲਾ ’ਚ ਬਣਾਇਆ 7.5 ਕੈਰੇਟ ਦਾ ਹੀਰਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
US ਕਾਂਗਰਸ ਦੇ ਸਾਂਝੇ ਸੈਸ਼ਨ 'ਚ ਮੋਦੀ ਦੇ ਸੰਬੋਧਨ ਦੌਰਾਨ 79 ਵਾਰ ਵੱਜੀਆਂ ਤਾੜੀਆਂ, 15 ਵਾਰ ਮਿਲਿਆ ਸਟੈਂਡਿੰਗ ਓਵੇਸ਼ਨ
NEXT STORY