ਉੱਤਰੀ ਕੈਰੋਲੀਨਾ(ਬਿਊਰੋ)— ਇਨ੍ਹੀਂ ਦਿਨੀਂ ਅਮਰੀਕਾ ਦੇ ਕਈ ਹਿੱਸੇ ਭਿਆਨਕ ਠੰਡ ਦੀ ਲਪੇਟ ਵਿਚ ਹਨ। ਠੰਡ ਨੇ ਸਿਰਫ ਇਨਸਾਨਾਂ ਦਾ ਹੀ ਨਹੀਂ ਸਗੋਂ ਜਾਨਵਰਾਂ ਦਾ ਵੀ ਹਾਲ ਬੇਹਾਲ ਕਰ ਦਿੱਤਾ ਹੋਇਆ ਹੈ। ਜਿੱਥੇ ਇਕ ਪਾਸੇ ਫਲੋਰੀਡਾ ਵਿਚ ਠੰਡ ਕਾਰਨ ਇਗੁਆਨ (ਕਿਰਲੀ ਦੀ ਪ੍ਰਜਾਤੀ) ਇਨ੍ਹੀਂ ਦਿਨੀਂ ਆਪਣੇ ਆਪ ਹੀ ਦਰਖਤਾਂ ਤੋਂ ਹੇਠਾਂ ਡਿੱਗ ਰਹੀ ਹੈ, ਉਥੇ ਹੀ ਦੂਜੇ ਪਾਸੇ ਉੱਤਰੀ ਕੈਰੋਲੀਨਾ ਦੇ ਇਕ ਪਾਰਕ ਨੇ ਇਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਭਿਆਨਕ ਠੰਡ ਵਿਚ ਜਾਨਵਰ ਆਪਣੇ ਜੀਵਨ ਲਈ ਸੰਘਰਸ਼ ਕਰ ਰਹੇ ਹਨ।
ਉੱਤਰੀ ਕੈਰੋਲੀਨਾ ਦੇ ਇਕ ਸਵੈਂਪ ਪਾਰਕ ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਕੜਾਕੇ ਦੀ ਠੰਡ ਵਿਚ ਉਥੇ ਦੇ ਮਗਰਮੱਛਾਂ ਨੂੰ ਪ੍ਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਠੰਡ ਕਾਰਨ ਇਸ ਪਾਰਕ ਦਾ ਪੂਰਾ ਪਾਣੀ ਬਰਫ ਵਿਚ ਤਬਦੀਲ ਹੋ ਚੁੱਕਾ ਹੈ। ਮਗਰਮੱਛ ਠੰਡੇ ਖੂਨ ਵਾਲੇ ਜੀਵ ਹੁੰਦੇ ਹਨ। ਇਸ ਲਈ ਉਨ੍ਹਾਂ ਲਈ ਆਪਣੇ ਸਰੀਰ ਵਿਚ ਗਰਮੀ ਪੈਦਾ ਕਰਨਾ ਮੁਮਕਿਨ ਨਹੀਂ ਹੁੰਦਾ। ਇਸ ਲਈ ਇਹ ਜੀਵ ਖੁਦ ਨੂੰ ਅਜਿਹੀ ਸਥਿਤੀ ਵਿਚ ਜ਼ਿਊਂਦਾ ਰੱਖਣ ਲਈ ਬਰਫ ਬਣ ਚੁੱਕੇ ਪਾਣੀ ਵਿਚ ਸਿਰਫ ਆਪਣਾ ਨੱਕ ਬਾਹਰ ਨੂੰ ਰੱਖਦੇ ਹਨ, ਇਨ੍ਹਾਂ ਦਾ ਬਾਕੀ ਦਾ ਸਰੀਰ ਜੰਮੇ ਹੋਏ ਪਾਣੀ ਦੇ ਅੰਦਰ ਹੀ ਰਹਿੰਦਾ ਹੈ।
ਪਾਰਕ ਵੱਲੋਂ ਜਾਰੀ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਇਹੀ ਕਹੇਗਾ ਕਿ ਅਜਿਹੀ ਹਾਲਤ ਵਿਚ ਇਨ੍ਹਾਂ ਮਗਰਮੱਛਾਂ ਦਾ ਜਿਊਂਦਾ ਰਹਿਣਾ ਨਾਮੁਮਕਿਨ ਹੈ ਪਰ ਜਾਨਵਰਾਂ ਦੇ ਮਾਹਰ ਕਹਿੰਦੇ ਹਨ ਕਿ ਇਹ ਸਾਰੇ ਮਗਰਮੱਛ ਜ਼ਿਊਂਦੇ ਹਨ ਅਤੇ ਇਨ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਸਾਧਾਰਨ ਹੈ। ਮਾਹਰ ਦਾ ਇਹ ਵੀ ਕਹਿਣਾ ਹੈ ਕਿ ਮਗਰਮੱਛ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਕਦੋਂ ਤਲਾਬ ਜੰਮਣ ਵਾਲਾ ਹੈ। ਜੰਮੇ ਹੋਏ ਤਾਲਾਬ ਵਿਚ ਹੀ ਉਹ ਕਈ ਦਿਨ ਆਰਾਮ ਨਾਲ ਰਹਿ ਜਾਂਦੇ ਹਨ ਅਤੇ ਜਦੋਂ ਬਰਫ ਪਿਘਲਦੀ ਹੈ ਤਾਂ ਉਹ ਤੈਰਨ ਵੀ ਲੱਗਦੇ ਹਨ।
ਈਰਾਨੀ ਟੈਂਕਰ 'ਚ ਲੱਗੀ ਅੱਗ ਹੁਣ ਤੱਕ ਬੇਕਾਬੂ
NEXT STORY