ਸਿਓਲ— ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਮਿਜ਼ਾਇਲ ਪ੍ਰੀਖਣ ਕੀਤਾ। ਸਿਓਲ 'ਚ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹੈਮਹੰਗ ਸ਼ਹਿਰ ਕੋਲ ਦੋ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ ਗਈਆਂ। ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਕਾਰ ਸਮੁੰਦਰ 'ਚ ਡਿੱਗਣ ਵਾਲੀਆਂ ਇਨ੍ਹਾਂ ਮਿਜ਼ਾਇਲਾਂ ਨੇ 400 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਪਿਛਲੇ ਦੋ ਹਫਤਿਆਂ 'ਚ ਪੰਜਵੀਂ ਵਾਰ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ, ਜਿਸ ਨੂੰ ਵਾਸ਼ਿੰਗਟਨ ਅਤੇ ਦੱਖਣੀ ਕੋਰੀਆ ਨੇ ਇਕ ਗੰਭੀਰ ਚਿਤਾਵਨੀ ਕਰਾਰ ਦਿੱਤਾ। ਇਹ ਸਾਂਝੀ ਮੁਹਿੰਮ ਦੋ ਦਿਨ ਪਹਿਲਾਂ ਹੀ ਸ਼ੁਰੂ ਹੋਈ। ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆਈ ਨੇਤਾ ਨੂੰ ਇਕ ਪੱਤਰ ਮਿਲਣ ਦੀ ਜਾਣਕਾਰੀ ਦਿੱਤੀ। ਟਰੰਪ ਨੇ ਕਿਹਾ,''ਮੈਨੂੰ ਕੱਲ ਕਿਮ ਜੋਂਗ-ਉਨ ਵਲੋਂ ਭੇਜਿਆ ਇਕ ਖੂਬਸੂਰਤ ਪੱਤਰ ਮਿਲਿਆ। ਮੈਂ ਕਦੇ ਇਸ ਦਾ ਪ੍ਰਸ਼ੰਸਕ ਨਹੀਂ ਰਿਹਾ। ਤੁਹਾਨੂੰ ਪਤਾ ਹੈ ਕਿਉਂ? ਮੈਨੂੰ ਇਸ 'ਤੇ ਪਾਸੇ ਲਗਾਉਣਾ ਪਸੰਦ ਨਹੀਂ।''
ਵ੍ਹਾਈਟ ਹਾਊਸ ਵਲੋਂ ਇਨ੍ਹਾਂ ਤਾਜ਼ਾ ਪ੍ਰੀਖਣਾਂ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਉੱਚ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ,''ਅਸੀਂ ਆਪਣੇ ਜਾਪਾਨੀ ਅਤੇ ਦੱਖਣੀ ਕੋਰੀਆਈ ਸਹਿਯੋਗੀਆਂ ਨਾਲ ਨੇੜਤਾ ਨਾਲ ਗੱਲ ਕਰ ਰਹੇ ਹਾਂ। ਉੱਥੇ ਹੀ ਟਰੰਪ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉੱਤਰੀ ਕੋਰੀਆਈ ਨੇਤਾ ਮਿਜ਼ਾਇਲ ਪ੍ਰੀਖਣ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ,''ਉਨ੍ਹਾਂ ਨੇ ਮੈਨੂੰ ਇਕ ਬਿਹਤਰੀਨ ਪੱਤਰ ਭੇਜਿਆ ਹੈ। ਕਿਮ ਪ੍ਰੀਖਣ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੇ ਪੱਤਰ 'ਚ ਇਸ ਦਾ ਜ਼ਿਕਰ ਕੀਤਾ ਹੈ ਪਰ ਉਹ ਉੱਤਰੀ ਕੋਰੀਆ ਲਈ ਚੰਗਾ ਭਵਿੱਖ ਵੀ ਦੇਖਦੇ ਹਨ। ਅਸੀਂ ਦੇਖਾਂਗੇ ਕਿ ਇਹ ਕਿਵੇਂ ਸੰਭਵ ਹੁੰਦਾ ਹੈ।''
'ਲੇਕਿਮਾ' ਤੂਫਾਨ ਪੁੱਜਾ ਚੀਨ, 10 ਲੱਖ ਲੋਕਾਂ ਨੇ ਛੱਡੇ ਘਰ ਤੇ 13 ਦੀ ਮੌਤ
NEXT STORY