ਕੋਪੇਨਹੇਗਨ— ਆਰਕਟਿਕ ਮਹਾਸਾਗਰ 'ਚ ਸ਼ੁੱਕਰਵਾਰ ਨੂੰ ਇਕ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਲੱਗੇ, ਜਿਸ ਦੀ ਤੀਬਰਤਾ 6.8 ਮਾਪੀ ਗਈ ਹੈ। ਇਹ ਭੂਚਾਲ ਨਾਰਵੇ ਦੇ ਲਗਭਗ ਬੇਜਾਨ ਟਾਪੂ ਦੇ ਨੇੜੇ ਆਇਆ। ਇਸ 'ਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਮਿਲੀ ਹੈ।
ਨਾਰਵੇ ਦੇ ਭੂਚਾਲ ਕੇਂਦਰ ਐੱਨ.ਓ.ਆਰ.ਐੱਸ.ਏ.ਆਰ. ਨੇ ਕਿਹਾ ਕਿ ਭੂਚਾਲ ਟਾਪੂ ਜਾਨ ਮਾਯੇਨ ਤੇ ਗ੍ਰੀਨਲੈਂਡ ਦੇ ਵਿਚਾਲੇ ਸਮੁੰਦਰ 'ਚ ਦੇਰ ਰਾਤ ਕਰੀਬ 3 ਵਜੇ ਆਇਆ। ਭੂਚਾਲ ਦਾ ਕੇਂਦਰ ਮਾਯੇਨ ਤੋਂ 120 ਕਿਲੋਮੀਟਰ ਦੂਰ ਤੇ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਨਾਰਵੇ ਦੀ ਇਕ ਪੱਤਰਕਾਰ ਏਜੰਸੀ ਨੇ ਕਿਹਾ ਕਿ ਟਾਪੂ 'ਤੇ 18 ਲੋਕ ਸਨ, ਜਿਨ੍ਹਾਂ 'ਚ ਫੌਜੀ ਤੇ ਮੌਸਮ ਸੰਸਥਾਨ ਦੇ ਕਰਮਚਾਰੀ ਸ਼ਾਮਲ ਸਨ। ਇਹ ਲੋਕ ਭੂਚਾਲ ਕਾਰਨ ਨੀਂਦ ਤੋਂ ਜਾਗ ਗਏ। ਐੱਸ. ਵੇਨੇਸਲੈਂਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ 'ਚ ਕੋਈ ਜ਼ਖਮੀ ਨਹੀਂ ਹੋਇਆ ਤੇ ਸਾਰੇ ਠੀਕ ਹਨ। ਭੂਚਾਲ ਇਸ ਤੋਂ ਪਹਿਲਾਂ ਵੀ ਆਇਆ ਹੈ ਪਰ ਇਸ ਵਾਰ ਇਹ ਜ਼ਿਆਦਾ ਸ਼ਕਤੀਸ਼ਾਲੀ ਸੀ। ਉਨ੍ਹਾਂ ਦੱਸਿਆ ਕਿ ਇਹ ਝਟਕੇ 30 ਸਕਿੰਟ ਤੱਕ ਰਹੇ।
ਗੁਆਨਾ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ
NEXT STORY