ਕਾਬੁਲ : ਅਫਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ ’ਚ ਅਫਗਾਨ ਮਿਲਿਸ਼ੀਆ ਦੇ 2 ਮੈਂਬਰਾਂ ਨੇ ਆਪਣੇ ਹੀ ਸਾਥੀਆਂ ’ਤੇ ਗੋਲੀਬਾਰੀ ਕੀਤੀ ਜਿਸ ’ਚ 12 ਲੋਕਾਂ ਦੀ ਮੌਤ ਹੋ ਗਈ। ਸੂਬਾਈ ਪੁਲਸ ਦੇ ਬੁਲਾਰੇ ਅਬਦੁੱਲ ਅਹਦ ਵਲੀਜਾਦਾ ਨੇ ਦੱਸਿਆ ਕਿ ਹਮਲਾਵਾਰ ਮਾਰੇ ਗਏ ਸਾਥੀਆਂ ਦੇ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਭੱਜ ਗਏ।
ਇਹ ਵੀ ਪੜ੍ਹੋ -ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਫਰਾਂਸ 'ਚ ਇਸਲਾਮੀ ਕੱਟੜਤਾ ਵਿਰੁੱਧ ਬੰਦ ਕੀਤੇ ਗਏ 9 ਧਾਰਮਿਕ ਸਥਾਨ
ਉਨ੍ਹਾਂ ਦੱਸਿਆ ਕਿ ਸਰਕਾਰੀ ਫੋਰਸਾਂ ਨੇ ਇਲਾਕੇ ’ਤੇ ਦੋਬਾਰਾ ਕੰਟਰੋਲ ਹਾਸਲ ਕਰ ਲਿਆ ਹੈ। ਤਾਲਿਬਾਨੀ ਦੇ ਬੁਲਾਰੇ ਯੁਸੂਫ ਅਹਮਦੀ ਨੇ ਟਵੀਟ ਕਰ ਕੇ ਉਕਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦਰਮਿਆਨ ਸ਼ਨੀਵਾਰ ਨੂੰ ਰਾਜਧਾਨੀ ਕਾਬੁਲ ’ਚ ਪੁਲਸ ਨੇ ਬਖਤਰਬੰਦ ਲੈਂਡ ਕਰੂਜ਼ਰ ਵਾਹਨ ’ਚ ਫਿੱਟ ਕੀਤੇ ਗਏ ਧਮਾਕਾਖੇਜ਼ ਪਦਾਰਥ ’ਚ ਧਮਾਕਾ ਹੋਣ ਕਾਰਣ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖਮੀ ਹੋ ਗਿਆ।ਕਾਬੁਲ ਦੇ ਪੁਲਸ ਬੁਲਾਰੇ ਫਿਰਦੌਸ ਫਰਾਮਰਜ਼ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮਾਰੇ ਗਏ ਪੁਲਸ ਮੁਲਾਜ਼ਮਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ। ਇਸ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ -ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਹੁਣ ਪੁਰਾਣੇ ਰੰਗ ’ਚ ਆ ਰਿਹੈ ਵਾਪਸ : ਬਾਈਡੇਨ
NEXT STORY