ਬਰਲਿਨ-ਈਰਾਨ ਅਤੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦਰਮਿਆਨ ਪ੍ਰਮਾਣੂ ਗੱਲਬਾਤ ਦੀ ਪ੍ਰਧਾਨਗੀ ਕਰ ਰਹੇ ਯੂਰਪੀਨ ਡਿਪਲੋਮੈਟ ਐਨਰਿਕ ਮੋਰਾ ਨੇ ਕਿਹਾ ਕਿ ਵੀਅਨਾ 'ਚ ਵੀਰਵਾਰ ਤੋਂ ਗੱਲਬਾਤ ਫਿਰ ਤੋਂ ਸ਼ੁਰੂ ਹੋ ਜਾਵੇਗੀ। ਮੋਰਾ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਲਿਖਿਆ ਕਿ 2015 'ਚ ਵੀਅਨਾ ਸਮਝੌਤੇ 'ਚ ਸ਼ਾਮਲ ਪੱਖ ਹਾਲ 'ਚ ਆਪਣੀਆਂ-ਆਪਣੀਆਂ ਸਰਕਾਰਾਂ ਨਾਲ ਹੋਈ ਚਰਚਾ ਤੋਂ ਬਾਅਦ ਆਸਟ੍ਰੀਆ ਦੀ ਰਾਜਧਾਨੀ 'ਚ ਬੈਠਕ ਕਰਨਗੇ।
ਇਹ ਵੀ ਪੜ੍ਹੋ :ਜਰਮਨੀ 'ਚ ਪੁਲਸ ਨੇ ਦਰਜਨਾਂ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਪਿਛਲੇ ਹਫ਼ਤੇ ਈਰਾਨ ਦੇ ਵਫ਼ਦ ਨੇ ਕਈ ਮੰਗਾਂ ਰੱਖੀਆਂ ਸਨ ਜੋ ਸਮਝੌਤੇ 'ਚ ਸ਼ਾਮਲ ਹੋਰ ਪੱਖਾਂ ਬ੍ਰਿਟੇਨ, ਚੀਨ, ਫਰਾਂਸ, ਜਰਮਨੀ ਅਤੇ ਰੂਸ ਨੂੰ ਸੰਭਾਵਤ ਸਵੀਕਾਰ ਨਹੀਂ ਸੀ। ਇਸ ਤੋਂ ਬਾਅਦ ਯੂਰਪੀਨ ਡਿਪਲੋਮੈਟ ਨੇ ਈਰਾਨ ਤੋਂ 'ਯਥਾਰਥਵਾਦੀ ਪ੍ਰਸਤਾਵ' ਪੇਸ਼ ਕਰਨ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਈਰਾਨ ਅਤੇ ਦੁਨੀਆ ਦੇ ਤਾਕਤਵਰ ਦੇਸ਼ਾਂ ਦਰਮਿਆਨ 2015 'ਚ ਇਕ ਪ੍ਰਮਾਣੂ ਸਮਝੌਤਾ ਹੋਇਆ ਸੀ ਪਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨਕਾਲ ਦੌਰਾਨ 2018 'ਚ ਅਮਰੀਕਾ ਇਸ ਸਮਝੌਤੇ ਤੋਂ ਬਾਹਰ ਨਿਕਲ ਗਿਆ ਸੀ। ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੰਕੇਤ ਦਿੱਤਾ ਸੀ ਕਿ ਅਮਰੀਕਾ ਪ੍ਰਮਾਣੂ ਸਮਝੌਤੇ 'ਚ ਫਿਰ ਤੋਂ ਸ਼ਾਮਲ ਹੋਣਾ ਚਾਹੁੰਦਾ ਹੈ। ਇਸ ਦੇ ਮੱਦੇਨਜ਼ਰ ਵੀਅਨਾ 'ਚ ਈਰਾਨ ਦੇ ਪ੍ਰਮਾਣੂ ਕਰਾਰ 'ਤੇ ਗੱਲਬਾਤ ਹੋ ਰਹੀ ਹੈ।
ਇਹ ਵੀ ਪੜ੍ਹੋ :ਪ੍ਰਧਾਨ ਮੰਤਰੀ ਦਫ਼ਤਰ 'ਚ ਪਾਰਟੀ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਾਨਸਨ 'ਤੇ ਵਧਿਆ ਤਣਾਅ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਰਮਨੀ 'ਚ ਪੁਲਸ ਨੇ ਦਰਜਨਾਂ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
NEXT STORY