ਵਾਸ਼ਿੰਗਟਨ— ਅਮਰੀਕਾ ਦੇ ਸਭ ਤੋਂ ਵੱਡੇ ਦੁਸ਼ਮਣ ਅਤੇ ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਯੋਜਨਾ ਬਣਾਉਣ ਵਾਲੇ ਉਪ ਰਾਸ਼ਟਰਪਤੀ ਜੋਯ ਬਿਡੇਨ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਿਡੇਨ ਨੂੰ ਸਰਵਉੱਚ ਅਮਰੀਕੀ ਸਨਮਾਨ 'ਪ੍ਰੈਜ਼ੀਡੈਂਟ ਮੈਡਲ ਆਫ ਫਰੀਡਮ' ਨਾਲ ਸਨਮਾਨਤ ਕੀਤਾ। ਐਵਾਰਡ ਸੈਰਾਮਨੀ ਦੌਰਾਨ ਬਿਡੇਨ ਬੇਹੱਦ ਭਾਵੁਕ ਹੋ ਗਏ। ਓਬਾਮਾ ਨੇ ਇਸ ਦੌਰਾਨ ਬਿਡੇਨ ਨੂੰ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਉਪ ਰਾਸ਼ਟਰਪਤੀ ਅਤੇ 'ਅਮਰੀਕੀ ਇਤਿਹਾਸ ਦਾ ਸ਼ੇਰ' ਕਰਾਰ ਦਿੱਤਾ। ਬਿਡੇਨ ਨੇ ਹੀ ਲਾਦੇਨ ਨੂੰ ਪਾਕਿਸਤਾਨ ਵਿਚ ਜਾ ਕੇ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਅਮਰੀਕੀ ਅਰਥਵਿਵਸਥਾ ਵਿਚ ਤੇਜ਼ੀ ਲਿਆਉਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਜਾਂਦਾ ਹੈ।
ਬਿਡੇਨ ਨੂੰ ਸਨਮਾਨਤ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਰਾਸ਼ਟਰਪਤੀ ਰਹਿੰਦੇ ਹੋਏ ਉਹ ਆਖਰੀ ਵਾਰ ਕਿਸੀ ਵਿਅਕਤੀ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਨਿਵਾਜ਼ ਰਹੇ ਹਨ। ਉਨ੍ਹਾਂ ਕਿਹਾ ਕਿ ਬਿਡੇਨ ਇਕ ਆਸਾਧਾਰਨ ਵਿਅਕਤੀ ਹਨ। ਮਹਿਜ਼ 29 ਸਾਲ ਦੀ ਉਮਰ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਿਆਸੀ ਸਫਰ ਬੇਹੱਦ ਸ਼ਾਨਦਾਰ ਰਿਹਾ ਹੈ। ਓਬਾਮਾ ਦੇ ਅਮਰੀਕਾ ਦੇ ਰਾਸ਼ਟਰਪਤੀ ਰਹਿੰਦੇ ਹੋਏ ਸਾਢੇ ਅੱਠ ਸਾਲਾਂ ਤੋਂ ਬਿਡੇਨ ਦੇਸ਼ ਦੇ ਉਪ ਰਾਸ਼ਟਰਪਤੀ ਰਹੇ। ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਬਿਡੇਨ ਦੇ ਕਿਸੇ ਫੈਸਲੇ 'ਤੇ ਕੋਈ ਸ਼ੱਕ ਨਹੀਂ ਹੋਇਆ। ਉਹ ਅਮਰੀਕੀਆਂ ਦੀ ਸਭ ਤੋਂ ਵਧੀਆ ਚੋਣ ਸਨ। ਇਸ ਦੌਰਾਨ ਬਿਡੇਨ ਭਾਵੁਕ ਹੋ ਕੇ ਰੋ ਪਏ। ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਕਾਬਲੀਅਤ ਤੋਂ ਕਿਤੇ ਵੱਡਾ ਹੈ। ਉਨ੍ਹਾਂ ਰਾਸ਼ਟਰਪਤੀ ਓਬਾਮਾ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਓਬਾਮਾ ਪਰਿਵਾਰ ਅਤੇ ਉਨ੍ਹਾਂ ਦੀ ਦੋਸਤੀ ਦੇ ਕਰਜ਼ਦਾਰ ਹੋ ਗਏ ਹਨ ਅਤੇ ਉਸ ਇਸ ਸਨਮਾਨ ਦੇ ਕਾਬਲ ਨਹੀਂ ਪਰ ਓਬਾਮਾ ਦੇ ਦਿਲ ਤੋਂ ਆਇਆ ਹੈ।
ਕਾਬੂ ਹੇਠ ਆਈ ਨਿਊ ਸਾਊਥ ਵੇਲਜ਼ ਦੇ ਹੰਟਰ ਇਲਾਕੇ 'ਚ ਘਾਹ ਨੂੰ ਲੱਗੀ ਅੱਗ
NEXT STORY