ਵਾਸ਼ਿੰਗਟਨ (ਏਜੰਸੀ)- ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਦੌਰਾਨ ਅਮਰੀਕਾ ਦੇ ਸ਼ਕਤੀਸ਼ਾਲੀ ਡਰੋਨ ਸੁੱਟੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਸਿੱਧੀ ਧਮਕੀ ਦੇ ਦਿੱਤੀ ਸੀ ਕਿ ਈਰਾਨ ਨੇ ਵੱਡੀ ਗਲਤੀ ਕਰ ਲਈ ਹੈ। ਟਰੰਪ ਦੇ ਸਿਰਫ ਇਕ ਟਵੀਟ ਦਾ ਅਜਿਹਾ ਅਸਰ ਹੋਇਆ ਹੈ ਕਿ ਜਿਸ ਬਾਰੇ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਟਰੰਪ ਦੇ ਟਵੀਟ ਤੋਂ ਬਾਅਦ ਤੇਲ ਦੇ ਰੇਟ 'ਚ 6 ਫੀਸਦੀ ਦਾ ਵਾਧਾ ਹੋ ਗਿਆ ਹੈ। ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਨੇ ਤੇਲ ਦੇ ਰੇਟ 'ਚ 2.92 ਡਾਲਰ ਦਾ ਵਾਧਾ ਕੀਤਾ ਹੈ, ਜਿਸ ਨਾਲ ਕਰੂਡ ਆਇਲ ਬੈਰਲ ਦਾ ਰੇਟ 56.68 ਡਾਲਰ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਡਰੋਨ ਸੁੱਟਣ ਤੋਂ ਬਾਅਦ ਈਰਾਨ ਦੇ ਫੌਜ ਮੁਖੀ ਨੇ ਵੀ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਫੌਜ ਜੰਗ ਲਈ ਤਿਆਰ ਹੈ। ਜਿਸ ਤੋਂ ਬਾਅਦ ਟਰੰਪ ਨੇ ਵੀ ਆਪਣੇ ਟਵੀਟ 'ਚ ਕਹਿ ਦਿੱਤਾ ਕਿ ਈਰਾਨ ਨੇ ਵੱਡੀ ਗਲਤੀ ਕਰ ਲਈ ਹੈ।
ਰੂਸ 'ਚ ਜਾਸੂਸੀ ਦੇ ਦੋਸ਼ੀ ਅਮਰੀਕੀ ਨੇ ਟਰੰਪ ਤੋਂ ਮੰਗੀ ਮਦਦ
NEXT STORY