ਸੈਂਟਿਆਗੋ (ਏ.ਐਫ.ਪੀ.)- ਚਿਲੀ ਦੇ ਦੱਖਣੀ ਪਾਸੇ ਸਥਿਤ ਪੈਟਾਗੋਨੀਆ ਵਿਚ ਸਥਿਤ ਦੂਰ-ਦੁਰਾਡੇ ਵਾਲੇ ਟਾਪੂ 'ਤੇ ਇਕ ਟਰਮੀਨਲ ਨਾਲ ਸਮੁੰਦਰ ਵਿਚ ਤਕਰੀਬਨ 40,000 ਲਿਟਰ (10,500 ਗੈਲਨ) ਤੇਲ ਫੈਲ ਗਿਆ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਚਿਲੀ ਦੀ ਨੇਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਘਟਨਾ ਬਾਰੇ ਚਿਲੀ ਦੀ ਖਨਨ ਅਤੇ ਸਟੀਲਵਰਕਿੰਗ ਕੰਪਨੀ ਸੀ.ਏ.ਪੀ. ਤੋਂ ਸੂਚਨਾ ਮਿਲਣ ਤੋਂ ਬਾਅਦ ਉਸ ਨੇ ਘਟਨਾ ਵਾਲੀ ਥਾਂ ਲਈ ਇਕ ਟੀਮ ਰਵਾਨਾ ਕੀਤੀ ਹੈ। ਇਹ ਖੇਤਰ ਪਿਊਰਟੋ ਨਟੇਲਸ ਸ਼ਹਿਰ ਦੇ ਤਕਰੀਬਨ 250 ਕਿਲੋਮੀਟਰ ਉੱਤਰ ਪੂਰਬ ਵਿਚ ਸਥਿਤ ਹੈ। ਚਿਲੀ ਦੀ ਨੇਵੀ ਨੇ ਕਿਹਾ ਕਿ ਯੂਨਿਟ ਨੂੰ ਇਲਾਕੇ ਵਿਚ ਤੁਰੰਤ ਤਾਇਨਾਤ ਹੋਣ ਦਾ ਹੁਕਮ ਦਿੱਤਾ ਗਿਆ ਹੈ ਤਾਂ ਜੋ ਉਹ ਸਥਿਤੀ ਦਾ ਜਾਇਜ਼ਾ ਲੈ ਸਕਣ ਅਤੇ ਸੰਭਾਵਿਤ ਨੁਕਸਾਨ ਨੂੰ ਕੰਟਰੋਲ ਕਰਨ ਅਤੇ ਰੋਕਣ ਲਈ ਤੁਰੰਤ ਕਦਮ ਚੁੱਕ ਸਕਣ। ਨੇਵੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਲਈ ਸਮੁੰਦਰੀ ਗਸ਼ਤ ਵਾਲੀ ਕਿਸ਼ਤੀ ਨੂੰ ਭੇਜਿਆ ਗਿਆ ਹੈ।
ਕੰਮ ਦੇ ਤਣਾਅ ਨਾਲ ਛੇਤੀ ਆਉਂਦੈ ਬੁਢਾਪਾ, ਮਾਹਰਾਂ ਨੇ ਦੱਸਿਆ ਹੱਲ
NEXT STORY