ਵਾਸ਼ਿੰਗਟਨ- ਅਮਰੀਕਾ ਦੇ ਓਕਲਾਹੋਮਾ ਵਿਚ ਕੋਵਿਡ-19 ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਇਥੇ ਜ਼ਿੰਦਗੀ ਆਮ ਵਰਗੀ ਹੋ ਗਈ ਹੈ। ਇਹ ਜਾਣਕਾਰੀ ਗਵਰਨਰ ਕੇਵਿਨ ਨੇ ਸ਼ੁੱਕਰਵਾਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਵਾਂ ਹੁਕਮ ਇਕ ਦਿਨ ਬਾਅਦ ਜਾਰੀ ਕੀਤਾ ਜਾਵੇਗਾ। ਓਕਲਾਹੋਮਾ ਵਿਚ ਕੋਈ ਸੂਬਾ ਪੱਧਰੀ ਪਾਬੰਦੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ -ਬਿਨ੍ਹਾਂ ਲੱਛਣ ਵਾਲੇ ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ ਫਾਈਜ਼ਰ ਤੇ ਮਾਡਰਨਾ ਦੇ ਟੀਕੇ
ਸਰਕਾਰੀ ਇਮਾਰਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਮਾਸਕ ਪਹਿਨਣ ਦੀ ਲੋੜ ਤੋਂ ਛੋਟ ਦਿੱਤੀ ਜਾਵੇਗੀ। ਓਕਲਾਹੋਮਾ ਦੇ ਲੋਕ ਹਾਲਾਤ ਮੁਤਾਬਕ ਟੀਕੇ ਲਵਾ ਸਕਣਗੇ ਅਤੇ ਮਾਸਕ ਪਹਿਨ ਸਕਣਗੇ। ਸੂਬੇ ਦੀ 40 ਲੱਖ ਦੀ ਆਬਾਦੀ ਵਿਚੋਂ ਹੁਣ ਤੱਕ 4 ਲੱਖ ਲੋਕ ਵੈਕਸੀਨ ਦਾ ਟੀਕਾ ਲਵਾ ਚੁੱਕੇ ਹਨ। ਜਾਨਪਿਕਸਨ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਓਕਲਾਹੋਮ 'ਚ ਹੁਣ ਤੱਕ ਕੋਵਿਡ-19 ਦੇ 4.30 ਲੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ 4,700 ਲੋਕਾਂ ਨੇ ਇਸ ਕਾਰਣ ਜਾਨ ਗੁਆਈ ਹੈ।
ਇਹ ਵੀ ਪੜ੍ਹੋ -ਸਾਊਦੀ ਅਰਬ ਨੇ ਡ੍ਰੈਗਨ ਦੀ ਘੁੱਟੀ ਸੰਘੀ , ਬੰਦ ਕੀਤੀਆਂ 184 ਚੀਨੀ ਵੈੱਬਸਾਈਟਾਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬਿਨ੍ਹਾਂ ਲੱਛਣ ਵਾਲੇ ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ ਫਾਈਜ਼ਰ ਤੇ ਮਾਡਰਨਾ ਦੇ ਟੀਕੇ
NEXT STORY