ਵਾਸ਼ਿੰਗਟਨ — ਅਮਰੀਕਾ ਦੀ ਸਾਬਕਾ ਓਲੰਪਿਕ ਗੋਲਡ ਜੇਤੂ ਜਿਮਨਾਸਟਕ ਮਕੈਲਾ ਮਾਰੋਮੇ ਕਰਦੇ ਹੋਏ ਕਿਹਾ ਹੈ ਕਿ ਅਮਰੀਕੀ ਜਿਮਨਾਸਟਿਕ ਟੀਮ ਦੇ ਡਾਕਟਰ ਲੈਰੀ ਨਸਾਰ ਨੇ ਸੈਂਕੜਿਆਂ ਬਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮਕੈਲ ਮੁਤਾਬਕ ਦੋਸ਼ੀ ਡਾਕਟਰ ਲੈਰੀ ਨਸਾਰ ਉਦੋਂ ਤੋਂ ਉਸ ਦਾ ਸ਼ੋਸ਼ਣ ਕਰ ਰਿਹਾ ਹੈ, ਜਦੋਂ ਉਹ ਸਿਰਫ 13 ਸਾਲਾਂ ਦੀ ਸੀ। 22 ਸਾਲਾਂ ਜਿਮਨਾਸਟਕ ਮਕੈਲਾ ਉਨ੍ਹਾਂ 200 ਔਰਤਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਲੈਰੀ ਨਸਾਰ 'ਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। 54 ਸਾਲਾਂ ਦੋਸ਼ੀ ਡਾਕਟਰ ਲੈਰੀ ਨਸਾਰ ਫਿਲਹਾਲ ਜੇਲ 'ਚ ਹੈ।
ਲੈਰੀ ਨਸਾਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਉਣ ਤੋਂ ਬਾਅਦ ਮਕੈਲਾ ਮਾਰੋਨੇ ਨੇ ਆਪਣੇ ਪਹਿਲੇ ਇੰਟਰਵਿਊ 'ਚ ਗੱਲਬਾਤ ਦੌਰਾਨ ਕਿਹਾ ਕਿ 13 ਸਾਲ ਦੀ ਉਮਰ 'ਚ ਮੈਡੀਕਲ ਟ੍ਰੀਟਮੈਂਟ ਦੇ ਬਹਾਨੇ ਉਸ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਟ੍ਰੀਟਮੈਂਟ ਉਸ ਦੇ ਨਾਲ ਸੈਂਕੜਿਆਂ ਵਾਰ ਹੋਇਆ। ਮਕੈਲਾ ਨੇ ਦੱਸਿਆ ਕਿ ਦੋਸ਼ੀ ਲੈਰੀ ਨੇ ਉਸ ਨੂੰ ਕਿਹਾ ਸੀ ਕਿ ਇਸ ਗੱਲ ਨੂੰ ਕੋਈ ਨਹੀਂ ਸਮਝੇਗਾ ਕਿ ਓਲੰਪਿਕ ਗੋਲਡ ਮੈਡਲ ਜਿੱਤਣ ਲਈ ਤੂੰ ਇਹ ਬਲਿਦਾਨ ਦੇ ਰਹੀ ਹੈ। ਤੂੰ ਲੋਕਾਂ ਨੂੰ ਇਸ ਬਾਰੇ 'ਚ ਨਹੀਂ ਦਸ ਸਕਦੀ। ਜ਼ਿਕਰਯੋਗ ਹੈ ਕਿ ਮਕੈਲਾ ਮਾਰੋਨੇ ਨੇ ਸਾਲ 2012 ਦੇ ਓਲੰਪਿਕ ਖੇਡਾਂ 'ਚ ਟੀਮ ਲਈ ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਜਿੱਤਿਆ ਸੀ। ਮਕੈਲਾ ਨੇ ਦੱਸਿਆ ਕਿ ਜਦੋਂ ਉਹ 15 ਸਾਲ ਦੀ ਸੀ, ਉਦੋਂ ਟੀਮ ਦੇ ਨਾਲ ਜਾਪਾਨ ਗਈ ਸੀ। ਉਦੋਂ ਨਸਾਰ ਨੇ ਮੈਨੂੰ ਨੀਂਦ ਦੀਆਂ ਗੋਲੀਆਂ ਖਿਲਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਮਕੈਲਾ ਨੇ ਕਿਹਾ ਕਿ ਖਾਣੇ ਦੇ ਬਹਾਨੇ ਲੈਰੀ ਨੇ ਉਸ ਦਾ ਵਿਸ਼ਵਾਸ ਜਿੱਤਿਆ। ਮਕੈਲ ਨੇ ਦੱਸਿਆ ਕਿ ਜਦੋਂ ਟ੍ਰੇਨਿੰਗ ਦੇ ਦੌਰਾਨ ਉਸ ਦਾ ਕੋਚ ਜਿਮਨਾਸਟ ਦੀ ਡਾਈਟ 'ਤੇ ਨਜ਼ਰ ਰੱਖਦਾ ਸੀ, ਉਦੋਂ ਲੈਰੀ ਉਸ ਨੂੰ ਲੁੱਕ ਕੇ ਖਾਣਾ ਖਿਲਾਉਂਦਾ ਸੀ। ਮਕੈਲਾ ਸਾਲ 2016 'ਚ ਜਿਮਨਾਸਟਕ ਤੋਂ ਸੰਨਿਆਸ ਲੈ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਅਕਤੂਬਰ ਮਹੀਨੇ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ। 'ਮੀ-ਟੂ ਕੈਂਪੇਨ ਦੇ ਦੌਰਾਨ ਲੈਰੀ ਨਸਾਰ ਵੱਲੋਂ ਜਿਮਨਾਸਟ ਦੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਪਤਾ ਲੱਗਾ। ਹੌਲੀ-ਹੌਲੀ ਕਰੀਬ 200 ਜਿਮਨਾਸਟਜ਼ ਨੇ ਮੰਨਿਆ ਕਿ ਲੈਰੀ ਨਸਾਰ ਨੇ ਉਨ੍ਹਾਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ। ਫਿਲਹਾਲ ਦੋਸ਼ੀ ਲੈਰੀ ਨਸਾਰ ਜੇਲ 'ਚ 175 ਸਾਲਾਂ ਦੀ ਸਜ਼ਾ ਕਟ ਰਿਹਾ ਹੈ। ਮਿਸ਼ੀਗਨ 'ਚ ਅਟਾਰਨੀ ਜਨਰਲ ਨੇ ਲੈਰੀ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਉਸ ਨੂੰ 'ਇਤਿਹਾਸ ਦਾ ਸਭ ਤੋਂ ਵੱਡਾ ਚਾਇਲਡ ਮੋਲੇਸਟਰ' ਦੱਸਿਆ ਸੀ।
ਮਸ਼ਹੂਰ ਸਵੀਡਿਸ਼ DJ ਅਵਿਸੀ ਦਾ 28 ਸਾਲ ਦੀ ਉਮਰ 'ਚ ਦਿਹਾਂਤ
NEXT STORY