ਵਾਸ਼ਿੰਗਟਨ— ਫਾਸਟ ਫੂਡ ਦੇ ਸ਼ੋਕੀਨ ਲੋਕ ਇਸ ਨੂੰ ਖਾਣ ਲਈ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਸ਼ੌਂਕ ਦੇ ਨਾਲ-ਨਾਲ ਜੇਕਰ ਰਿਕਾਰਡ ਬਣਾਉਣ ਦਾ ਜੁਨੂੰਨ ਦਿਮਾਗ ਉੱਤੇ ਸਵਾਰ ਹੋਵੇ ਤਾਂ ਕੀ ਕਹਿਣਾ। ਅਜਿਹੀ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਇੰਟਰਨੈਟ ਉੱਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿਚ ਇਕ ਆਦਮੀ ਰਿਕਾਰਡ ਤੋੜਨ ਲਈ ਕੁੱਝ ਹੀ ਮਿੰਟਾਂ ਵਿਚ 4 ਵੱਡੇ ਬਰਗਰ, 4 ਵੱਡੇ ਡੱਬਿਆਂ 'ਚ ਪੈਕ ਫਰੈਂਚ ਫਰਾਈਜ਼, 4 ਵੱਡੇ ਗਿਲਾਸ ਵਨੀਲਾ ਸ਼ੇਕ ਦੇ ਪੀ ਜਾਂਦਾ ਹੈ। ਅਮਰੀਕਾ ਦੇ ਇਸ ਨੌਜਵਾਨ ਦਾ ਨਾਂ ਮੈਟ ਸਟੋਨੀ ਹੈ। ਮੈਟ ਨੇ ਆਪਣੇ ਇਸ ਚੈਲੇਂਜ ਨੂੰ ਇੰਪਾਸੀਬਲ ਬਿਗ ਮੈਕ ਚੈਲੇਂਜ ਨਾਂ ਦਿੱਤਾ ਹੈ।
ਇਸ ਚੈਲੇਂਜ ਨੂੰ ਮੈਟ ਤੋਂ ਪਹਿਲਾਂ ਲੀਹ ਸ਼ੁਤਕੀਵਰ ਨੇ 6 ਮਿੰਟ 15 ਸੈਕੰਡ ਵਿਚ ਪੂਰਾ ਕੀਤਾ ਸੀ। ਮੈਟ ਨੇ ਉਨ੍ਹਾਂ ਦਾ ਰਿਕਾਰਡ ਤੋੜਦੇ ਹੋਏ 7,480 ਕੈਲੋਰੀ ਵਾਲਾ ਫਾਸਟ ਫੂਡ 5 ਮਿੰਟ 31 ਸੈਕੰਡ ਵਿਚ ਖਤਮ ਕਰ ਦਿੱਤਾ।
ਜਾਨਲੇਵਾ ਬੀਮਾਰੀ ਕਾਰਨ ਮੌਤ ਦੇ ਮੂੰਹ ਪੁੱਜੀ ਇਹ ਲੜਕੀ, ਇਸ ਤਰ੍ਹਾਂ ਬਚੀ ਜਾਨ
NEXT STORY